ਤਾਜਾ ਖਬਰਾਂ
ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਅਤੇ ਦਿੱਲੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੱਲ੍ਹ ਜਨ ਸੁਣਵਾਈ ਦੌਰਾਨ ਰਾਜੇਸ਼ ਖਿਮਜੀ ਨਾਮ ਦੇ ਵਿਅਕਤੀ ਨੇ ਮੁੱਖ ਮੰਤਰੀ 'ਤੇ ਹਮਲਾ ਕੀਤਾ ਸੀ। ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਬੰਸੂਰੀ ਸਵਰਾਜ ਨੇ ਕਿਹਾ ਕਿ ਦਿੱਲੀ ਦੇ ਸਾਰੇ 7 ਸੰਸਦ ਮੈਂਬਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਰਿਹਾਇਸ਼ 'ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਗਏ। ਮੈਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਰੇਖਾ ਗੁਪਤਾ ਬਹਾਦਰ ਹੈ ਅਤੇ ਉਨ੍ਹਾਂ ਦਾ ਮਨੋਬਲ ਅਜੇ ਵੀ ਉੱਚਾ ਹੈ। ਉਹ ਹਮੇਸ਼ਾ ਵਾਂਗ ਸਾਰਿਆਂ ਨੂੰ ਮਿਲਦੀ ਰਹਿਣਗੇ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਦੇ ਨਾਲ ਹੀ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਮਨੋਬਲ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਇਆ ਹੈ। ਜਨ-ਸੁਣਵਾਈ ਤੈਅ ਸਮੇਂ ਅਨੁਸਾਰ ਜਾਰੀ ਰਹੇਗੀ। ਉਹ ਅਗਲੇ ਬੁੱਧਵਾਰ ਨੂੰ ਦੁਬਾਰਾ ਲੋਕਾਂ ਨੂੰ ਮਿਲਣਗੇ। ਉਹ ਕੱਲ੍ਹ ਤੋਂ ਕੰਮ ’ਤੇ ਵਾਪਸ ਆ ਜਾਣਗੇ, ਮੁੱਖ ਮੰਤਰੀ ਜ਼ਖਮੀ ਹਨ, ਪਰ ਉਹ ਹੁਣ ਠੀਕ ਹਨ।
Get all latest content delivered to your email a few times a month.