ਤਾਜਾ ਖਬਰਾਂ
ਗੁਰਦਾਸਪੁਰ ਦੇ ਦੀਨਾ ਨਗਰ ਨੇੜਲੇ ਪਿੰਡ ਚੱਕ ਆਲੀਆ ਦਾ 28 ਸਾਲਾ ਮਨਜੀਤ ਸਿੰਘ, ਜੋ ਸਵਾ ਸਾਲ ਪਹਿਲਾਂ ਕੁਵੈਤ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ, ਸ਼ੱਕੀ ਹਾਲਾਤਾਂ ਵਿੱਚ ਮ੍ਰਿਤ ਪਾਇਆ ਗਿਆ। ਮਨਜੀਤ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ। ਮਾਂ ਪਹਿਲਾਂ ਹੀ ਸੰਸਾਰ ਛੱਡ ਚੁੱਕੀ ਸੀ, ਜਦਕਿ ਹੁਣ ਪਿੱਛੇ ਬਜ਼ੁਰਗ ਪਿਤਾ ਅਤੇ ਨਵਵਿਵਾਹਿਤ ਪਤਨੀ ਨੂੰ ਰੋ ਰਿਹਾ ਛੱਡ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਮੌਤ ਤੋਂ ਇਕ ਰਾਤ ਪਹਿਲਾਂ ਮਨਜੀਤ ਨੇ ਆਪਣੀ ਪਤਨੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਘਬਰਾਹਟ ਅਤੇ ਖਾਣਾ ਨਾ ਹਜ਼ਮ ਹੋਣ ਦੀ ਸਮੱਸਿਆ ਦੱਸੀ ਸੀ। ਹਸਪਤਾਲ ਨਾ ਪਹੁੰਚ ਸਕਣ ਕਾਰਨ ਉਸਦੀ ਸਵੇਰ ਮੌਤ ਹੋ ਗਈ। ਇਸ ਖ਼ਬਰ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮਨਜੀਤ ਦਾ ਸ਼ਰੀਰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਪਿੰਡ ਵਾਸੀਆਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।
Get all latest content delivered to your email a few times a month.