ਤਾਜਾ ਖਬਰਾਂ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਭਾਸ਼ਣ ਦੌਰਾਨ ਆਰਐਸਐਸ ਦੀ ਖੁੱਲ੍ਹ ਕੇ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਵਿੱਚ ਮਾਓਵਾਦ ਖ਼ਤਮ ਕੀਤਾ ਗਿਆ, ਉਸੇ ਤਰ੍ਹਾਂ ਹੁਣ ਆਰਐਸਐਸ ਪੰਜਾਬ ਵਿੱਚ ਕੰਮ ਕਰੇਗੀ ਅਤੇ ਅਗਲੇ ਪੰਜ ਸਾਲਾਂ ਵਿੱਚ ਜਿਹੜੇ ਸਿੱਖ ਅਤੇ ਇਸਾਈ ਧਰਮ ਬਦਲ ਗਏ ਹਨ, ਉਹਨਾਂ ਨੂੰ ਮੁੜ ਆਪਣੇ ਧਰਮ ਨਾਲ ਜੋੜਿਆ ਜਾਵੇਗਾ।
ਇਸ ਤੋਂ ਇਲਾਵਾ, ਬਿੱਟੂ ਨੇ ਐਲਾਨ ਕੀਤਾ ਕਿ ਰਾਜਪੁਰਾ ਤੋਂ ਚੰਡੀਗੜ੍ਹ ਨੂੰ ਜੋੜਦੀ ਨਵੀਂ ਰੇਲਵੇ ਲਾਈਨ ਜਲਦੀ ਹੀ ਬਣੇਗੀ ਜਿਸ ’ਤੇ 800 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਰੇਲ ਲਾਈਨ ਸਾਰੇ ਮਾਲਵਾ ਨੂੰ ਰਾਜਧਾਨੀ ਨਾਲ ਜੋੜੇਗੀ।
ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਅਤੇ ਹਾਲ ਹੀ ਵਿੱਚ ਐਲਾਨ ਕੀਤੀਆਂ ਸੈਮੀਕੰਡਕਟਰ ਫੈਕਟਰੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਵਿਕਾਸ ਪੰਜਾਬ ਨੂੰ ਨਵੀਂ ਰਾਹ ’ਤੇ ਲਿਜਾਣਗੇ। ਅੰਤ ਵਿੱਚ, ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲੋਕਾਂ ਨੂੰ ਹੁਣ ਸੱਚੇ ਵਿਕਾਸ ਦੇ ਅਧਾਰ ’ਤੇ ਵੋਟ ਦੇਣੀਆਂ ਚਾਹੀਦੀਆਂ ਹਨ।
Get all latest content delivered to your email a few times a month.