ਤਾਜਾ ਖਬਰਾਂ
ਅੰਮ੍ਰਿਤਸਰ - ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜੰਗ ਤਹਿਤ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਜਨਕ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜਨਕ ਸਿੰਘ ਪਿੰਡ ਰਨਗੜ, ਅਟਾਰੀ ਬਾਰਡਰ ਨੇੜੇ ਰਹਿੰਦਾ ਹੈ ਅਤੇ ਉਸ ਤੇ ਪਹਿਲਾਂ ਹੀ ਤਿੰਨ ਕੇਸ ਦਰਜ ਹਨ। ਉਸ ਦੇ ਪਰਿਵਾਰ ਦੇ ਮੈਂਬਰਾਂ ਤੇ ਵੀ ਕੇਸ ਹਨ।
ਪੁਲਿਸ ਨੂੰ ਪੀਡੀਪੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਜਨਕ ਸਿੰਘ ਕਾਲੇ ਧਨ ਨਾਲ ਸਰਕਾਰੀ ਜ਼ਮੀਨ ’ਤੇ ਗੈਰਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਐਨਕ੍ਰੋਚਮੈਂਟ ਹਟਾਈ।
ਇਹ ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਛੇਵੀਂ ਵੱਡੀ ਕਾਰਵਾਈ ਹੈ। ਦਿਹਾਤੀ ਪੁਲਿਸ ਨੇ ਹੁਣ ਤੱਕ 150 ਕਿਲੋ ਹੈਰੋਇਨ, ਲਗਭਗ 2 ਕਰੋੜ ਰੁਪਏ ਨਕਦੀ ਅਤੇ ਲਗਭਗ 4 ਕਰੋੜ ਦੀ ਸੰਪਤੀ ਫ੍ਰੀਜ਼ ਕੀਤੀ ਹੈ।
ਐਸਐਸਪੀ ਨੇ ਕਿਹਾ ਕਿ ਜਨਕ ਸਿੰਘ ਹਾਲ ਹੀ ਵਿੱਚ ਜੇਲ੍ਹ ਤੋਂ ਬੇਲ ’ਤੇ ਬਾਹਰ ਆਇਆ ਹੈ, ਪਰ ਉਹ ਫਿਰ ਕਾਲੇ ਧਨ ਨਾਲ ਮਹਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੋ ਵੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਏਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਦੂਰ ਰਹੋ, ਮਿਹਨਤ ਕਰੋ ਅਤੇ ਆਪਣੇ ਪਰਿਵਾਰ ਤੇ ਪੰਜਾਬ ਦਾ ਨਾਂ ਰੌਸ਼ਨ ਕਰੋ। ਇਹ ਧਰਤੀ ਗੁਰੂਆਂ ਦੀ ਹੈ, ਇਸ ਨੂੰ ਬਦਨਾਮ ਨਾ ਕੀਤਾ ਜਾਵੇ।
Get all latest content delivered to your email a few times a month.