ਤਾਜਾ ਖਬਰਾਂ
ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਬਜਾਏ 'ਰੋਡਵੇਜ਼ ਗੁਲਾਮੀ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਮੁਲਾਜ਼ਮ ਆਪਣੀਆਂ ਲੰਬੇ ਸਮੇਂ ਤੋਂ ਅਣਸੁਣੀਆਂ ਮੰਗਾਂ-ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਨਵੀਆਂ ਬੱਸਾਂ ਦੀ ਖਰੀਦ, ਟਰਾਂਸਪੋਰਟ ਮਾਫੀਆ ਖ਼ਤਮ ਕਰਨਾ, ਤੇ ਠੇਕੇਦਾਰੀ ਸਿਸਟਮ ਨੂੰ ਮੁਕਾਉਣਾ-ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ CM ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਦੇ ਤਿਰੰਗਾ ਲਹਿਰਾਉਣ ਸਮਾਗਮਾਂ 'ਤੇ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਫਰੀਦਕੋਟ ਅਤੇ ਮਾਨਸਾ ਵਿਖੇ ਮੁੱਖ ਸਮਾਗਮਾਂ ਲਈ ਸੂਬੇ ਭਰ ਦੇ ਡਿੱਪੂਆਂ ਤੋਂ ਵਰਕਰ ਸਵੇਰੇ 5 ਵਜੇ ਤਿਆਰ ਹੋ ਕੇ ਪਹੁੰਚਣਗੇ।
Get all latest content delivered to your email a few times a month.