ਤਾਜਾ ਖਬਰਾਂ
ਚੰਡੀਗੜ੍ਹ- ਅਮਰੀਕਾ ਵਿੱਚ ਇੱਕ ਭਾਰਤੀ ਵਿਰੁੱਧ ਨਫ਼ਰਤ ਅਪਰਾਧ ਦਾ ਇੱਕ ਸੰਭਾਵੀ ਮਾਮਲਾ ਫਿਰ ਸਾਹਮਣੇ ਆਇਆ ਹੈ। ਅਮਰੀਕਾ ਦੇ ਉੱਤਰੀ ਹਾਲੀਵੁੱਡ ਵਿੱਚ ਇੱਕ 70 ਸਾਲਾ ਸਿੱਖ ਵਿਅਕਤੀ 'ਤੇ ਉਸ ਸਮੇਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਗੁਰਦੁਆਰੇ ਨੇੜੇ ਦੁਪਹਿਰ ਦੀ ਸੈਰ ਲਈ ਬਾਹਰ ਗਿਆ ਸੀ। ਇਹ ਘਟਨਾ 4 ਅਗਸਤ ਨੂੰ ਵਾਪਰੀ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਲਾਸ ਏਂਜਲਸ ਦੇ ਲੰਕਰਸ਼ਿਮ ਬੁਲੇਵਾਰਡ ਖੇਤਰ ਵਿੱਚ ਇੱਕ ਗੋਲਫ ਕਲੱਬ ਨਾਲ ਹਰਪਾਲ ਸਿੰਘ 'ਤੇ ਹਮਲਾ ਕਰ ਦਿੱਤਾ।
ਇਸ ਹਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੰਭੀਰ ਨਫ਼ਰਤੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਲਾਸ ਐਂਜਲੇਸ ਪੁਲਿਸ ਡਿਪਾਰਟਮੈਂਟ (ਐੱਲ.ਏ.ਪੀ.ਡੀ) ਅਤੇ ਅਮਰੀਕੀ ਜਾਂਚ ਏਜੰਸੀਆਂ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਯਕੀਨਾ ਬਣਾਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਦੋਸ਼ੀ ਦੀ ਮਨਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਅਤੇ ਇਸਨੂੰ ਨਫ਼ਰਤੀ ਅਪਰਾਧ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀੜਤ ਹਮਲੇ ਤੋਂ ਬਚ ਗਿਆ, ਪਰ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਗੱਲ ਕਰਨ ਤੋਂ ਅਸਮਰੱਥ ਹੈ ਅਤੇ ਦਿਮਾਗ ਵਿੱਚ ਅੰਦਰੂਨੀ ਖੂਨ ਵਹਿਣ ਤੋਂ ਪੀੜਤ ਹੈ। ਹਰਪਾਲ ਸਿੰਘ ਦੇ ਭਰਾ ਡਾ. ਗੁਰਦਿਆਲ ਸਿੰਘ ਰੰਧਾਵਾ ਨੇ ਕਿਹਾ ਕਿ ਪੀੜਤ ਦੇ ਪਿਛਲੇ ਹਫ਼ਤੇ ਚਿਹਰੇ ਦੀਆਂ ਹੱਡੀਆਂ ਟੁੱਟਣ ਅਤੇ ਦਿਮਾਗ ਵਿੱਚ ਖੂਨ ਵਹਿਣ ਕਾਰਨ ਤਿੰਨ ਸਰਜਰੀਆਂ ਹੋਈਆਂ ਹਨ। ਉਹ ਡਾਕਟਰੀ ਤੌਰ 'ਤੇ ਪ੍ਰੇਰਿਤ ਕੋਮਾ ਵਿੱਚ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਹਮਲੇ ਦੀ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿੱਚ ਹਰਪਾਲ ਸਿੰਘ ਹਮਲੇ ਤੋਂ ਬਾਅਦ ਆਪਣੇ ਖੂਨ ਨਾਲ ਭਿੱਜੇ ਫੁੱਟਪਾਥ 'ਤੇ ਬੈਠੇ ਦਿਖਾਈ ਦੇ ਰਹੇ ਹਨ। ਹਮਲੇ ਲਈ ਵਰਤਿਆ ਗਿਆ ਹਥਿਆਰ ਉਹਨਾਂ ਦੇ ਪੈਰਾਂ ਕੋਲ ਪਿਆ ਦੇਖਿਆ ਜਾ ਸਕਦਾ ਹੈ।ਚਸ਼ਮਦੀਦਾਂ ਨੇ ਦੱਸਿਆ ਕਿ ਸਾਈਕਲ 'ਤੇ ਸਵਾਰ ਇੱਕ ਭਾਰਾ ਆਦਮੀ ਹਰਪਾਲ ਸਿੰਘ ਕੋਲ ਆਇਆ ਅਤੇ ਬਿਨਾਂ ਕਿਸੇ ਕਾਰਨ ਦੇ ਗੋਲਫ ਕਲੱਬ ਨਾਲ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਕਿ ਸ਼ੱਕੀ ਇੱਕ ਮਜ਼ਬੂਤ ਸਰੀਰ ਵਾਲਾ ਮੱਧ-ਉਮਰ ਦਾ ਆਦਮੀ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਉੱਤਰੀ ਹਾਲੀਵੁੱਡ ਵਿੱਚ ਇੱਕ ਗੋਲਫ ਕਲੱਬ ਨਾਲ ਇੱਕ ਬਜ਼ੁਰਗ ਵਿਅਕਤੀ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Get all latest content delivered to your email a few times a month.