ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਤਲਵਾੜਾ ਵਿਖੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਰਕੇ ਵੀ.ਵੀ.ਐਮ.ਬੀ. (BBMB) ਪ੍ਰਸ਼ਾਸਨ ਨੇ ਇਕ ਮਹੱਤਵਪੂਰਨ ਕਦਮ ਚੁੱਕਦਿਆਂ 6 ਅਗਸਤ (ਬੁੱਧਵਾਰ) ਨੂੰ ਸ਼ਾਮ 5 ਵਜੇ 4000 ਕਿਊਸਿਕ ਪਾਣੀ ਡੈਮ ਤੋਂ ਛੱਡਣ ਦਾ ਐਲਾਨ ਕੀਤਾ ਹੈ।
ਇਸ ਮੱਦੇਨਜ਼ਰ, ਬਿਆਸ ਦਰਿਆ ਦੇ ਕੰਢੇ ਉਤੇ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਰਲਿਆ ਜਾ ਰਿਹਾ ਹੈ ਕਿ ਉਹ ਸਮੇਂ ਰਹਿੰਦਿਆਂ ਸੁਰੱਖਿਅਤ ਥਾਵਾਂ ਉਤੇ ਚਲੇ ਜਾਣ। ਵਿਸ਼ੇਸ਼ ਤੌਰ 'ਤੇ ਮੰਡ ਖੇਤਰ ਦੇ ਉਹ ਲੋਕ ਜੋ ਖੇਤਾਂ ਜਾਂ ਡੇਰਿਆਂ ਵਿੱਚ ਵੱਸਦੇ ਹਨ, ਉਨ੍ਹਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਕੱਲ੍ਹ ਸ਼ਾਮ 5 ਵਜੇ ਤੋਂ ਪਹਿਲਾਂ ਆਪਣੀ ਸੁਰੱਖਿਆ ਦੀ ਯਕੀਨੀ ਬਣਾਉਣ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਰਕੇ ਡੈਮ ਵਿਚ ਪਾਣੀ ਦਾ ਪੱਧਰ ਲਗਭਗ 10 ਫੁੱਟ ਵਧ ਚੁੱਕਾ ਹੈ, ਜੋ ਕਿ ਹੁਣ 1370 ਫੁੱਟ ਤੋਂ ਪਾਰ ਹੋ ਚੁੱਕਾ ਹੈ।
ਫਿਲਹਾਲ, ਡੈਮ ਵਿਚ 74309 ਕਿਊਸਿਕ ਪਾਣੀ ਦੀ ਆਉਣ ਵਾਲੀ ਲਹਿਰ ਰਿਕਾਰਡ ਕੀਤੀ ਗਈ ਹੈ। ਡੈਮ ਦੀ ਭੰਡਾਰਣ ਸਮਰੱਥਾ 1392 ਫੁੱਟ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਵੱਧ ਰਿਹਾ ਹੈ।
ਦੋ ਦਿਨ ਪਹਿਲਾਂ ਹੀ ਡੈਮ ਪ੍ਰਸ਼ਾਸਨ ਵਲੋਂ ਹਿਮਾਚਲ ਅਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਅਗਾਹ ਕਰ ਦਿੱਤਾ ਗਿਆ ਸੀ ਕਿ ਸਖਤ ਸੁਰੱਖਿਆ ਅਤੇ ਹੜ੍ਹ ਰੋਕੋ ਪ੍ਰਬੰਧ ਕੀਤੇ ਜਾਣ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਆਸ ਦਰਿਆ ਦੇ ਕੰਢੇ ਨੇੜੇ ਨਾ ਜਾਣ, ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰੋ।
Get all latest content delivered to your email a few times a month.