ਤਾਜਾ ਖਬਰਾਂ
ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸ਼ਹਿਰ ਵਿੱਚ ਅਮਰੀਕਾ ਅਤੇ ਭਾਰਤ ਵਿਚਾਲੇ ਚੱਲ ਰਹੀ ਵਪਾਰਕ ਵਾਰਤਾ ਦੇ ਵਿਰੋਧ ਵਿੱਚ ਰੋਸ ਪੈਦਲ ਮਾਰਚ ਕੀਤਾ ਗਿਆ। ਇਸ ਵਿਚ ਕਿਸਾਨ, ਨੌਜਵਾਨ, ਵਿਦਿਆਰਥੀ ਤੇ ਸਰਕਾਰੀ ਮੁਲਾਜਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਪ੍ਰਦਰਸ਼ਨ ਤੋਂ ਪਹਿਲਾਂ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਦੌਰਾਨ 31 ਜੁਲਾਈ ਦੇ ਸ਼ਹੀਦ ਊਧਮ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ ਗਈ।
ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਾਰਤਾ ਭਾਰਤ ਉੱਤੇ ਅਮਰੀਕੀ ਸਾਮਰਾਜੀ ਦਬਾਅ ਦਾ ਨਤੀਜਾ ਹੈ ਜੋ ਦੇਸ਼ ਦੇ ਕਿਸਾਨਾਂ, ਸਨਅਤਾਂ ਅਤੇ ਘਰੇਲੂ ਉਤਪਾਦਨ ਲਈ ਘਾਤਕ ਸਾਬਤ ਹੋ ਸਕਦੀ ਹੈ। ਅਮਰੀਕੀ ਉਤਪਾਦਾਂ ਲਈ ਭਾਰਤ ਦੀਆਂ ਡਿਊਟੀਆਂ ਘਟਾ ਕੇ ਖੇਤੀ ਤੇ ਉਦਯੋਗ ਖੇਤਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।
ਲੋਕ ਮੋਰਚਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਵਪਾਰਕ ਸਮਝੌਤਿਆਂ ਦੀ ਵਿਰੋਧੀ ਅਵਾਜ਼ ਬਣਣ। ਇਕੱਤਰਤਾ ਦੌਰਾਨ ਲੈਂਡ ਪੂਲਿੰਗ ਨੀਤੀ, ਫਲਸਤੀਨ ਉੱਤੇ ਇਜ਼ਰਾਈਲ ਦੀ ਕਾਰਵਾਈ, ਅਤੇ ਜੀ.ਐਮ. ਮੱਕੀ ਦੀ ਕਾਸ਼ਤ ਨੂੰ ਲੈ ਕੇ ਵੀ ਰੋਸ ਪ੍ਰਗਟਾਇਆ ਗਿਆ ਤੇ ਮਤੇ ਪਾਸ ਹੋਏ। ਗੁਰਮੁਖ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਈ ਜਦਕਿ ਨਿਰਮਲ ਸੀਵੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।
Get all latest content delivered to your email a few times a month.