ਤਾਜਾ ਖਬਰਾਂ
ਜਸਵੀਰ ਸਿੰਘ ਗੜ੍ਹੀ 30 ਜੁਲਾਈ ਤੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੜ ਸੁਨਣਗੇ ਲੋਕਾਂ ਦੀਆਂ ਸ਼ਿਕਾਇਤਾਂ
ਚੰਡੀਗੜ੍ਹ , 29 ਜੁਲਾਈ:
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਆਪਣਾ 27 ਦਿਨਾਂ ਨਿਊਜ਼ੀਲੈਂਡ ਦਾ ਦੌਰੇ ਉਪਰੰਤ ਅੱਜ ਵਤਨ ਪਰਤ ਆਏ ਹਨ । ਸਰਦਾਰ ਗੜ੍ਹੀ 30 ਜੁਲਾਈ 2025 ਨੂੰ ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਨਣਗੇ।
ਆਪਣੀ ਇਸ ਨਿਊਜ਼ੀਲੈਂਡ ਫ਼ੇਰੀ ਦੌਰਾਨ ਜਸਵੀਰ ਸਿੰਘ ਗੜੀ ਵੱਲੋਂ ਨਿਊਜੀਲੈਂਡ ਦੇ ਜ਼ਿਆਦਾਤਰ ਇਲਾਕਿਆਂ ਦਾ ਦੌਰਾ ਕੀਤਾ ਗਿਆ।
ਇਸ ਫੇਰੀ ਉਨ੍ਹਾਂ ਆਕਲੈਂਡ, ਹਮਿੰਲਟਨ ਵਿੱਚ ਵਸਦੇ ਪੰਜਾਬੀਆਂ ਨਾਲ ਮੁਲਾਕਾਤ ਕਰਨ ਤੋਂ ਨੈਸ਼ਨਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੈਮਰੂਨ ਬਰਾਊਨ ਅਤੇ ਵਿਰੋਧੀ ਧਿਰ ਦੇ ਸੀਨੀਅਰ ਮੈਂਬਰ ਪਾਰਲੀਮੈਂਟ ਫਿੱਲ ਟਿਫੋਰਡ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਸਾਂਝਾ ਕੀਤਾ।
Get all latest content delivered to your email a few times a month.