ਤਾਜਾ ਖਬਰਾਂ
ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚਪਿੱਛਲੇ ਦਿਨੀ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਐਡਵੋਕੇਟ ਲਖਵਿੰਦਰ ਸਿੰਘ ਦੇ ਉੱਪਰ ਚਲਾਈਆਂ ਗਈਆਂ ਸੀ ਗੋਲੀਆਂ 8,9 ਰਾਉਂਦ ਫਾਇਰ ਕੀਤੇ ਗਏ ਸੀ ਅਤੇ ਤਿੰਨ ਗੋਲੀਆਂ ਐਡਵੋਕੇਟ ਲਖਵਿੰਦਰ ਸਿੰਘ ਦੇ ਲੱਗੀਆਂ ਜੋ ਜੇਰੇ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਸੀ ਲਗਾਤਾਰ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਬੀਤੀ ਸ਼ਾਮ ਜੰਡਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਇੱਕ ਦੋਸ਼ੀ ਨੂੰ ਕੀਤਾ ਗਿਆ ਰਾਊਂਡ ਅਪ ਜਿਸ ਦੀ ਪਹਿਚਾਣ ਲਵਪ੍ਰੀਤ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜਾ ਹੋਣ ਦੇ ਕਾਰਨ ਵਕੀਲ ਦੇ ਉੱਪਰ ਗੋਲੀਆਂ ਚਲਵਾਈਆਂ ਗਈਆਂ ਸੀ ਪੁਲਿਸ ਵੱਲੋਂ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਲਵਪ੍ਰੀਤ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸ ਪੀ ਅਦਿੱਤਯ ਵਾਰੀਅਰ ਨੇ ਦੱਸਿਆ ਕਿ ਅਸੀਂ ਲਵਪ੍ਰੀਤ ਸਿੰਘ ਨੂੰ ਗਿਰਫ਼ਤਾਰ ਕੀਤਾ ਹੈ ਬਾਕੀ ਇਸਦੇ ਸਾਥੀਆਂ ਨੂੰ ਕਾਬੂ ਕਰਨਾ ਬਾਕੀ ਹੈ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾ ਦਾ ਆਪਸੀ ਡਿਸਪਿਊਟ ਸੀ ਜਿਸ ਕਰਕੇ ਇਹ ਗੋਲੀਆਂ ਚਲਾਈਆਂ ਗਈਆਂ। ਉਨ੍ਹਾ ਕਿਹਾ ਵਕੀਲ ਲਖਵਿੰਦਰ ਸਿੰਘ ਖਤਰੇ ਤੋਂ ਬਾਹਰ ਹਨ ਜਿਹੜੇ ਪਿਸਤੋਲ ਨਾਲ਼ ਗੋਲੀਆਂ ਚਲਾਈਆਂ ਗਈਆਂ ਹਨ ਉਹ ਰੀਕਵਰ ਕਰਨਾ ਬਾਕੀ ਹੈ। ਉਸ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਣਗੇ।
Get all latest content delivered to your email a few times a month.