ਤਾਜਾ ਖਬਰਾਂ
ਚੰਡੀਗੜ੍ਹ - ਦੇਸ਼ ਵਿੱਚ ਮਾਨਸੂਨ ਲਗਾਤਾਰ ਸਰਗਰਮ ਹੈ। ਐਤਵਾਰ ਰਾਤ ਤੋਂ ਮੁੰਬਈ ਵਿੱਚ ਭਾਰੀ ਬਾਰਿਸ਼ ਜਾਰੀ ਹੈ, ਮੁੰਬਈ ਵਿੱਚ ਭਾਰੀ ਮੀਂਹ ਕਾਰਨ ਅੰਧੇਰੀ ਰੇਲਵੇ ਸਟੇਸ਼ਨ ਅਤੇ ਅੰਧੇਰੀ ਸਬਵੇਅ ਦੇ ਆਲੇ-ਦੁਆਲੇ ਭਾਰੀ ਪਾਣੀ ਭਰ ਗਿਆ ਹੈ। ਪਾਣੀ ਨੇੜਲੀਆਂ ਦੁਕਾਨਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰਨ ਕਾਰਨ ਅੰਧੇਰੀ ਸਬਵੇਅ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪਾਣੀ ਕੱਢਣ ਦਾ ਕੰਮ ਜਾਰੀ ਹੈ। ਮੌਸਮ ਵਿਭਾਗ ਨੇ ਭਵਿੱਖ ਵਿੱਚ ਵੀ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਪ੍ਰਸ਼ਾਸ਼ਨ ਨੇ ਅਪੀਲ ਕੀਤੀ ਹੈ, ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ ਅਤੇ ਸਫ਼ਰ ਕਰਨ ਤੋਂ ਵੀ ਬਚੋ।
ਇਸ ਦੇ ਨਾਲ ਹੀ ਕੇਰਲ ਦੇ ਅਲਾਪੁਝਾ ਦੇ ਕਾਰਤਿਕਪੱਲੀ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗ ਗਈ। ਇਹ ਸਕੂਲ 150 ਸਾਲ ਤੋਂ ਵੱਧ ਪੁਰਾਣਾ ਹੈ। ਇੱਥੇ 1000 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਐਤਵਾਰ ਨੂੰ ਛੁੱਟੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੌਸਮ ਵਿਭਾਗ ਨੇ ਅੱਜ ਛੱਤੀਸਗੜ੍ਹ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਐਤਵਾਰ ਨੂੰ, ਕਵਾਰਧਾ ਜ਼ਿਲ੍ਹੇ ਦੇ ਰਾਣੀਦਹਰਾ ਝਰਨੇ ਦਾ ਦੌਰਾ ਕਰਨ ਆਏ 5 ਸੈਲਾਨੀ ਵਹਿ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦੋਂ ਕਿ ਇੱਕ ਅਜੇ ਵੀ ਲਾਪਤਾ ਹੈ। ਤਿੰਨ ਨੂੰ ਬਚਾ ਲਿਆ ਗਿਆ ਹੈ।
ਮੱਧ ਪ੍ਰਦੇਸ਼ ਵਿੱਚ ਇਸ ਮਾਨਸੂਨ ਸੀਜ਼ਨ ਵਿੱਚ ਔਸਤਨ 20.5 ਇੰਚ ਮੀਂਹ ਪਿਆ ਹੈ, ਜਦੋਂ ਕਿ ਹੁਣ ਤੱਕ ਸਿਰਫ਼ 12.3 ਇੰਚ ਪਾਣੀ ਡਿੱਗਣ ਦੀ ਉਮੀਦ ਸੀ। ਰਾਜ ਵਿੱਚ ਔਸਤਨ 8.2 ਇੰਚ ਮੀਂਹ ਪਿਆ ਹੈ, ਯਾਨੀ ਕਿ 66% ਜ਼ਿਆਦਾ।
ਇੱਥੇ, ਹਵਾਈ ਸੈਨਾ ਨੇ ਲੇਹ ਦੀ ਨੁਬਰਾ ਘਾਟੀ ਵਿੱਚ ਫਸੇ 21 ਨਾਗਰਿਕਾਂ ਨੂੰ ਬਚਾਇਆ। ਇਨ੍ਹਾਂ ਵਿੱਚੋਂ 5 ਔਰਤਾਂ ਵੀ ਸਨ। ਇਹ ਸਾਰੇ ਹੜ੍ਹ, ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਇੱਥੇ ਫਸੇ ਹੋਏ ਸਨ।
Get all latest content delivered to your email a few times a month.