ਤਾਜਾ ਖਬਰਾਂ
ਨਕੋਦਰ ਤੋਂ ਲੈ ਕੇ ਬਰਗਾੜੀ ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਤੱਕ ਬਾਦਲ ਪਰਿਵਾਰ ਦੀ ਸਪੱਸ਼ਟ ਭੂਮਿਕਾ- ਬਲਤੇਜ ਪੰਨੂ
ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਜਾਂਚ ਨੂੰ ਪ੍ਰਭਾਵਿਤ ਕੀਤਾ, ਰਾਜਨੀਤਿਕ ਲਾਭ ਲਈ ਜ਼ਿੰਮੇਵਾਰ ਵਿਅਕਤੀ ਨੂੰ ਮਾਫ਼ੀ ਦਿੱਤੀ-ਬਲਤੇਜ ਪੰਨੂ
ਚੰਡੀਗੜ੍ਹ, 20 ਜੁਲਾਈ-
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬਿਆਨ ਜਿਸ ਵਿੱਚ ਉਨ੍ਹਾਂ ਕੀਹਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਭੂਮਿਕਾ 'ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਇਸ 'ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਆਪਣੇ ਰਾਜਨੀਤਿਕ ਕਰੀਅਰ ਨੂੰ ਖਤਮ ਹੁੰਦਾ ਦੇਖ ਕੇ ਬੇਚੈਨ ਹੋ ਗਏ ਹਨ। ਉਹ ਘਬਰਾਹਟ ਵਿੱਚ ਆ ਕੇ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ।
ਐਤਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਆਪ ਦੇ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਜਿਹੇ ਬਿਆਨਾਂ ਦੀ ਥਾਂ ਸਿੱਖ ਭਾਈਚਾਰੇ ਤੋਂ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਸਾਰਾ ਪੰਜਾਬ ਜਾਣਦਾ ਹੈ ਕਿ ਬੇਅਦਬੀ ਦੀ ਘਟਨਾਵਾਂ ਲਈ ਕੌਣ ਜਿਮੇਵਾਰ ਹੈ।
ਪੰਨੂ ਨੇ ਕਿਹਾ ਕਿ 1986 ਵਿੱਚ ਨਕੋਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਸ ਵੇਲੇ ਆਮ ਆਦਮੀ ਪਾਰਟੀ ਨਹੀਂ ਸੀ। ਉਸ ਸਮੇਂ 4 ਨੌਜਵਾਨ ਪੁਲਿਸ ਦੀ ਗੋਲੀਆਂ ਨਾਲ ਮਾਰੇ ਗਏ। ਜਸਟਿਸ ਗੁਰਨਾਮ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਸੀ ਪਰ ਬਾਦਲ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਲਈ ਉਨ੍ਹਾਂ ਦੀ ਰਿਪੋਰਟ ਨੂੰ ਗਾਇਬ ਕਰਵਾ ਦਿੱਤੀ ਗਿਆ।
ਉਸ ਘਟਨਾ ਵਿੱਚ ਦੋ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਸਨ। ਇੱਕ ਦਰਬਾਰਾ ਸਿੰਘ ਗੁਰੂ ਅਤੇ ਦੂਜਾ ਮੁਹੰਮਦ ਇਜ਼ਹਾਰ ਆਲਮ। ਉਸ ਸਮੇਂ ਦਰਬਾਰਾ ਸਿੰਘ ਗੁਰੂ ਏਡੀਸੀ ਸਨ ਅਤੇ ਮੁਹੰਮਦ ਇਜ਼ਹਾਰ ਆਲਮ ਐਸਐਸਪੀ ਸਨ। ਦੋਵਾਂ ਨੂੰ ਬਾਅਦ ਵਿੱਚ ਅਕਾਲੀ ਸਰਕਾਰ ਨੇ ਤਰੱਕੀ ਦਿੱਤੀ ਅਤੇ ਸੇਵਾਮੁਕਤੀ ਤੋਂ ਬਾਅਦ ਅਕਾਲੀ ਦਲ ਦਾ ਹਿੱਸਾ ਵੀ ਬਣਾਇਆ। ਉਨ੍ਹਾਂ ਨੇ ਅਕਾਲੀ ਦਲ ਦੀ ਟਿਕਟ 'ਤੇ ਚੋਣਾਂ ਵੀ ਲੜੀਆਂ ਅਤੇ ਪਾਰਟੀ ਵਿੱਚ ਮਹੱਤਵਪੂਰਨ ਅਹੁਦੇ ਦਿੱਤੇ ਗਏ। ਸੁਖਬੀਰ ਬਾਦਲ ਨੂੰ ਵੀ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਜੂਨ 2015 ਵਿੱਚ ਜਵਾਹਰ ਸਿੰਘ ਵਾਲਾ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਚੋਰੀ ਹੋਈ ਸੀ ਤਾਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਸਨ। ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਪੋਸਟਰ ਲਗਾਏ ਗਏ ਸਨ ਅਤੇ ਉਸ ਮਾਮਲੇ ਦੀ ਜਾਂਚ ਨੂੰ ਕਿਵੇਂ ਪ੍ਰਭਾਵਿਤ ਕੀਤਾ ਗਿਆ ਸੀ, ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ।
ਉਸ ਸਮੇਂ ਚਰਨਜੀਤ ਸ਼ਰਮਾ ਫਰੀਦਕੋਟ ਦੇ ਐਸਐਸਪੀ ਸਨ। ਕਈ ਲੋਕਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼ੱਕੀਆਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ। ਇਹ ਵੀ ਪਤਾ ਨਹੀਂ ਸੀ ਕਿ ਉਹ ਸ਼ੱਕੀ ਕੌਣ ਸਨ।
ਇਸੇ ਸਮੇਂ ਦੌਰਾਨ, ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇੱਕ ਡੇਰਾ ਪ੍ਰੇਮੀ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਸਦੀ ਪਤਨੀ ਅਨਪੜ੍ਹ ਸੀ ਪਰ ਉਸਨੂੰ ਪੁਲਿਸ ਵਿੱਚ ਨੌਕਰੀ ਦੇ ਦਿੱਤੀ ਗਈ ਕਿਉਂਕਿ ਸੁਖਬੀਰ ਬਾਦਲ ਗ੍ਰਹਿ ਮੰਤਰੀ ਸਨ ਅਤੇ ਸਾਰੇ ਫੈਸਲੇ ਉਨ੍ਹਾਂ ਦੇ ਹੱਥ ਵਿੱਚ ਸਨ। ਉਸ ਤੋਂ ਬਾਅਦ, ਜਿਸ ਤਰੀਕੇ ਨਾਲ ਸ਼ਾਮਲ ਲੋਕਾਂ ਨੂੰ ਰਾਜਨੀਤਿਕ ਤਰੀਕੇ ਨਾਲ ਮੁਆਫ਼ ਕੀਤਾ ਗਿਆ, ਉਹ ਵੀ ਸਭ ਦੇ ਸਾਹਮਣੇ ਹੈ। ਇਸ ਲਈ, ਉਸ ਸਮੇਂ ਦੇ ਜਥੇਦਾਰ ਸਾਹਿਬ ਨੂੰ ਸਰਕਾਰੀ ਬੰਗਲੇ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਇੱਕ ਪਰਚੀ ਦੇ ਕੇ ਮਾਫ਼ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ, ਉਸ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਦੀ ਵਰਤੋਂ ਕਰਕੇ ਲਗਭਗ 95 ਲੱਖ ਰੁਪਏ ਦੇ ਇਸ਼ਤਿਹਾਰ ਲਏ ਗਏ। ਅਰਵਿੰਦ ਕੇਜਰੀਵਾਲ ਉਸ ਪ੍ਰਕਿਰਿਆ ਵਿੱਚ ਨਹੀਂ ਸਨ। ਦਰਅਸਲ ਸੁਖਬੀਰ ਬਾਦਲ ਆਪਣੇ ਪਾਪ ਛੁਪਾਉਣ ਲਈ 'ਆਪ' ਕਨਵੀਨਰ ਦਾ ਨਾਂ ਲੈ ਰਹੇ ਹਨ।
ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਦਸੰਬਰ 2024 ਵਿੱਚ, ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣੇ ਸਾਰੇ ਅਪਰਾਧ ਕਬੂਲ ਕੀਤੇ। ਫਿਰ ਵੀ ਉਹ ਬੇਸ਼ਰਮੀ ਨਾਲ ਕਿਸੇ ਹੋਰ ਦਾ ਨਾਂ ਜਾਣਬੁੱਝ ਕੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਲੈ ਰਹੇ ਹਨ।
ਜਾਂਚ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਜਿਸ ਸਮੇਂ ਬੇਅਦਬੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ, ਉਸ ਸਮੇਂ ਗ੍ਰਹਿ ਮੰਤਰੀ ਸੁਖਬੀਰ ਬਾਦਲ ਹਰਿਆਣਾ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਆਰਾਮ ਕਰ ਰਹੇ ਸਨ। ਫਰੀਦਕੋਟ ਦੇ ਜੱਜ ਨੇ ਵੀ ਆਪਣੇ ਹੁਕਮ ਵਿੱਚ ਇਸਦਾ ਜ਼ਿਕਰ ਕੀਤਾ ਹੈ। ਜਦੋਂ ਕਿ ਉਨ੍ਹਾਂ ਨੇ ਝੂਠ ਬੋਲਿਆ ਕਿ ਉਹ ਉਸ ਸਮੇਂ ਵਿਦੇਸ਼ ਵਿੱਚ ਸਨ। ਸੁਖਬੀਰ ਬਾਦਲ ਨੇ ਅੱਜ ਤੱਕ ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ। 'ਆਪ' ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਕੰਮ ਅਤੇ ਹਰਕਤਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਹੁਣ ਲੋਕ ਉਨ੍ਹਾਂ ਦੀ ਕਿਸੇ ਵੀ ਗੱਲ 'ਤੇ ਵਿਸ਼ਵਾਸ ਨਹੀਂ ਕਰਨਗੇ।
Get all latest content delivered to your email a few times a month.