ਤਾਜਾ ਖਬਰਾਂ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਜ ਸਭਾ ਲਈ ਚਾਰ ਨਵੇਂ ਮੈਂਬਰ ਨਾਮਜ਼ਦ ਕੀਤੇ ਹਨ। ਜਿਸ ਵਿੱਚ ਉੱਜਵਲ ਦੇਵਰਾਓ ਨਿਕਮ, ਸੀ. ਸਦਾਨੰਦਨ ਮਸਤੇ, ਹਰਸ਼ਵਰਧਨ ਸ਼੍ਰੰਗਲਾ ਅਤੇ ਮੀਨਾਕਸ਼ੀ ਜੈਨ ਨਾਮ ਸ਼ਾਮਲ ਹਨ। ਉੱਜਵਲ ਨਿਕਮ ਪੇਸ਼ੇ ਵਜੋਂ ਇੱਕ ਮਸ਼ਹੂਰ ਵਕੀਲ ਹਨ। ਸੀ. ਸਦਾਨੰਦਨ ਮਸਤੇ ਕੇਰਲ ਦੇ ਇੱਕ ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਹਨ। ਹਰਸ਼ਵਰਧਨ ਸ਼੍ਰੰਗਲਾ ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੀਨਾਕਸ਼ੀ ਜੈਨ ਇੱਕ ਮਸ਼ਹੂਰ ਇਤਿਹਾਸਕਾਰ ਅਤੇ ਸਿੱਖਿਆ ਸ਼ਾਸਤਰੀ ਹਨ।
ਰਾਸ਼ਟਰਪਤੀ ਨੇ ਇਨ੍ਹਾਂ ਮੈਂਬਰਾਂ ਨੂੰ ਸੰਵਿਧਾਨ ਦੀ ਧਾਰਾ 80(1)(a) ਅਤੇ ਧਾਰਾ (3) ਦੇ ਤਹਿਤ ਨਾਮਜ਼ਦ ਕੀਤਾ ਹੈ। ਇਹ ਅਹੁਦੇ ਪਹਿਲਾਂ ਨਾਮਜ਼ਦ ਮੈਂਬਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਸਨ। ਸੰਵਿਧਾਨ ਦੇ ਅਨੁਸਾਰ, ਰਾਸ਼ਟਰਪਤੀ ਨੂੰ ਰਾਜ ਸਭਾ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਹੈ। ਸੰਵਿਧਾਨ ਦੀ ਧਾਰਾ 80(1)(a) ਅਤੇ ਧਾਰਾ (3) ਰਾਸ਼ਟਰਪਤੀ ਨੂੰ ਇਹ ਹੱਕ ਦਿੰਦੀ ਹੈ ਕਿ ਸੰਵਿਧਾਨ ਦਾ ਇਹ ਹਿੱਸਾ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਰਨ ਦੀ ਆਗਿਆ ਦਿੰਦਾ ਹੈ।
ਇਨ੍ਹਾਂ ਸਾਰੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਰਾਜ ਸਭਾ ਸੰਸਦ ਦਾ ਉਪਰਲਾ ਸਦਨ ਹੈ। ਇਨ੍ਹਾਂ ਮੈਂਬਰਾਂ ਦੇ ਆਉਣ ਨਾਲ ਵੱਖ-ਵੱਖ ਖੇਤਰਾਂ ਦੇ ਤਜਰਬੇਕਾਰ ਲੋਕ ਰਾਜ ਸਭਾ ਵਿੱਚ ਸ਼ਾਮਲ ਹੋਣਗੇ। ਇਸ ਨਾਲ ਸਦਨ ਦੀ ਕਾਰਵਾਈ ਵਿੱਚ ਹੋਰ ਸੁਧਾਰ ਹੋਵੇਗਾ।
Get all latest content delivered to your email a few times a month.