ਤਾਜਾ ਖਬਰਾਂ
ਲੁਧਿਆਣਾ- ਲੁਧਿਆਣਾ ਵਿੱਚ ਪਰਿਵਾਰਿਕ ਝਗੜੇ ਦੌਰਾਨ ਇੱਕ ਵਿਅਕਤੀ ਵਲੋਂ ਹਵਾ ਵਿੱਚ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰਾਉਂ ਦੇ ਤਲਵੰਡੀ ਨੌ ਆਬਾਦ ਵਿੱਚ ਇੱਕ ਪਰਿਵਾਰਕ ਝਗੜੇ ਨੇ ਹਿੰਸਕ ਰੂਪ ਲੈ ਲਿਆ। ਥਾਣਾ ਮੁੱਲਾਪੁਰ ਦੀ ਪੁਲਿਸ ਨੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪ੍ਰੀਤੀ ਨਾਮ ਦੀ ਇੱਕ ਮਹਿਲਾ ਆਪਣੇ ਸਹੁਰਿਆਂ ਨਾਲ ਝਗੜਾ ਕਰਨ ਤੋਂ ਬਾਅਦ ਆਪਣੇ ਪੇਕੇ ਜਾਣ ਲੱਗੀ ਸੀ।
ਰਸ਼ਪਿੰਦਰ ਸਿੰਘ ਅਤੇ ਉਸਦੀ ਭੈਣ ਮਨਪ੍ਰੀਤ ਪ੍ਰੀਤੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪ੍ਰੀਤੀ ਦਾ ਪਤੀ ਸੁਖਜਿੰਦਰ ਸਿੰਘ ਆਇਆ ਅਤੇ ਉਨ੍ਹਾਂ ਨਾਲ ਝਗੜਾ ਕਰ ਦਿੱਤਾ। ਇਸ ਤੋਂ ਬਾਅਦ ਰਿਸ਼ਤੇਦਾਰ ਬਲਵਿੰਦਰ ਸਿੰਘ ਉਰਫ ਫੌਜੀ ਨੇ ਉਨ੍ਹਾਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਸਨੇ ਦੋਸ਼ ਲਗਾਇਆ ਕਿ ਇਹ ਲੋਕ ਉਸਦੀ ਨੂੰਹ ਨੂੰ ਘਰੋਂ ਬਾਹਰ ਜਾਣ ਲਈ ਉਕਸਾ ਰਹੇ ਸਨ। ਰਿਸ਼ਤੇਦਾਰ ਸੰਦੀਪ ਸਿੰਘ ਉਰਫ ਸੀਪੀ ਨੇ ਰਿਵਾਲਵਰ ਤੋਂ ਹਵਾ ਵਿੱਚ ਗੋਲੀਬਾਰੀ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਸਾਰੇ ਮੁਲਜ਼ਮ ਭੱਜ ਗਏ। ਮੁਲਜ਼ਮਾਂ ਵਿੱਚ ਸੁਖਜਿੰਦਰ ਸਿੰਘ ਉਰਫ਼ ਲਾਡੀ, ਗੁਰਦੀਪ ਸਿੰਘ ਉਰਫ਼ ਦੀਪਾ, ਸੰਦੀਪ ਸਿੰਘ ਉਰਫ਼ ਸੀਪੀ, ਲਵਪ੍ਰੀਤ ਸਿੰਘ ਉਰਫ਼ ਲਵਲੀ, ਬਲਵਿੰਦਰ ਸਿੰਘ ਉਰਫ਼ ਫੌਜੀ ਅਤੇ ਸੁਰਜੀਤ ਕੌਰ ਸ਼ਾਮਲ ਹਨ। ਏਐਸਆਈ ਸੁਰਿੰਦਰ ਸਿੰਘ ਅਨੁਸਾਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
Get all latest content delivered to your email a few times a month.