ਤਾਜਾ ਖਬਰਾਂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸੰਦੇਸ਼ ਯਾਤਰਾ ਅੱਜ ਯੂਪੀ ਦੀ ਰਾਜਧਾਨੀ ਲਖਨਊ ਤੋਂ ਸ਼ੁਰੂ ਹੋਈ। ਇਸ ਧਾਰਮਿਕ ਯਾਤਰਾ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ।
ਗੁਰਦੁਆਰਾ ਨਾਕਾ ਹਿੰਡੋਲਾ ਤੋਂ ਸ਼ੁਰੂ ਹੋਈ ਇਹ ਯਾਤਰਾ ਮੁੱਖ ਮੰਤਰੀ ਨਿਵਾਸ ਤੱਕ ਪਹੁੰਚੀ, ਜਿੱਥੇ ਯੋਗੀ ਆਦਿੱਤਿਆਨਾਥ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਿਰ ਉੱਤੇ ਸਜਾ ਕੇ ਸੰਦੇਸ਼ ਯਾਤਰਾ ਵਿੱਚ ਭਾਗ ਲੈਣ ਦੀ ਸ਼ਰਧਾ ਭਰੀ ਮਿਸਾਲ ਪੇਸ਼ ਕੀਤੀ।
ਯਾਤਰਾ ਦੌਰਾਨ ਸ਼ਬਦ ਕੀਰਤਨ, ਕਥਾਵਾਂ ਅਤੇ ਆਧਿਆਤਮਿਕ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਬਾਅਦ ਸੰਗਤਾਂ ਨੂੰ ਗੁਰੂ ਕਾ ਲੰਗਰ ਪ੍ਰਸਾਦ ਵਜੋਂ ਵੰਡਿਆ ਗਿਆ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਅਤੇ ਉਨ੍ਹਾਂ ਦੀ ਉਪਦੇਸ਼ਮਈ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਸ਼ਹਾਦਤ ਨੂੰ ਮਨੁੱਖਤਾ ਲਈ ਪ੍ਰੇਰਕ ਦੱਸਿਆ।
ਇਹ ਸੰਦੇਸ਼ ਯਾਤਰਾ ਅਗਲੇ ਦਿਨਾਂ ਵਿੱਚ ਲਖਨਊ ਤੋਂ ਅੱਗੇ ਕਾਨਪੁਰ, ਇਟਾਵਾ, ਆਗਰਾ ਰਾਹੀਂ ਦਿੱਲੀ ਪਹੁੰਚੇਗੀ, ਜਿੱਥੇ ਇਹ ਗੁਰੂਦੁਆਰਾ ਸ਼ੀਸ਼ਗੰਜ ਸਾਹਿਬ, ਚਾਂਦਨੀ ਚੌਕ ਵਿਖੇ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਏਗੀ।
Get all latest content delivered to your email a few times a month.