ਤਾਜਾ ਖਬਰਾਂ
ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਥਿਆਰ ਸਪਲਾਇਲਰ ਸ਼ਹਿਬਾਜ਼ ਅੰਸਾਰੀ ਅੰਤਰਿਮ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਹੈ। ਅੰਸਾਰੀ ਨੇ ਪਤਨੀ ਦੀ ਸਰਜਰੀ ਦੇ ਬਹਾਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਅੰਤਰਿਮ ਜ਼ਮਾਨਤ ਲਈ ਸੀ ਪਰ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਅੰਸਾਰੀ ਤੈਅ ਸਮੇਂ 'ਤੇ ਵਾਪਸ ਨਹੀਂ ਆਇਆ। ਹੁਣ ਉਸਦਾ ਮੋਬਾਈਲ ਬੰਦ ਆ ਰਿਹਾ ਹੈ ਅਤੇ ਪਤਨੀ ਵੀ ਲਾਪਤਾ ਹੈ। ਉਸ 'ਤੇ ਮਈ 2022 ਵਿੱਚ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਉਣ ਦਾ ਆਰੋਪ ਹੈ।
ਦਰਅਸਲ 'ਚ ਫਰਵਰੀ 2023 ਵਿੱਚ ਅਦਾਲਤ ਨੇ ਉਸਨੂੰ ਉਸਦੀ ਪਤਨੀ ਦੀ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ 5 ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਪਰ ਉਸਨੇ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਪਿਛਲੇ ਮਹੀਨੇ ਉਸਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦਿੰਦੇ ਹੋਏ ਦੁਬਾਰਾ ਅੰਤਰਿਮ ਜ਼ਮਾਨਤ ਲਈ ਅਤੇ ਬਾਹਰ ਆਉਂਦੇ ਹੀ ਫਰਾਰ ਹੋ ਗਿਆ। NIA ਦੇ ਅਨੁਸਾਰ ਅੰਸਾਰੀ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ। ਉਸਦਾ ਮੋਬਾਈਲ ਫੋਨ ਵੀ ਬੰਦ ਹੈ ਅਤੇ ਜਿਸ ਨੰਬਰ 'ਤੇ ਉਹ ਸੰਪਰਕ 'ਚ ਸੀ, ਉਹ ਆਸਾਮ ਦੇ ਇੱਕ ਵਿਅਕਤੀ ਦੇ ਨਾਮ 'ਤੇ ਰਜਿਸਟਰਡ ਪਾਇਆ ਗਿਆ। NIA ਨੇ ਅਦਾਲਤ ਨੂੰ ਦੱਸਿਆ ਕਿ ਗਾਜ਼ੀਆਬਾਦ ਦਾ ਜੋ ਪਤਾ ਉਸਨੇ ਅਦਾਲਤ ਚ ਦਿੱਤਾ ਸੀ ,ਓਥੇ ਵੀ ਉਹ ਨਹੀਂ ਰਹਿ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ NIA ਨੇ 8 ਜੁਲਾਈ ਨੂੰ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਉਸਦੀ ਜ਼ਮਾਨਤ ਰੱਦ ਕਰਵਾ ਦਿੱਤੀ ਸੀ ਪਰ ਨੋਟਿਸ ਮਿਲਣ ਦੇ ਬਾਵਜੂਦ ਅੰਸਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਉਸਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸਨੂੰ ਆਪਣੇ ਮੁਵੱਕਿਲ ਦਾ ਪਤਾ ਨਹੀਂ ਹੈ। ਇਸ ਸਮੇਂ ਪੁਲਿਸ ਅਤੇ NIA ਉਸਨੂੰ ਫੜਨ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ
Get all latest content delivered to your email a few times a month.