ਤਾਜਾ ਖਬਰਾਂ
ਆਮ ਆਦਮੀ ਪਾਰਟੀ ਨੇ ਰੋਪੜ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਆਰੋਪ ਲਗਾਉਂਦਿਆਂ ਪਾਰਟੀ 'ਚੋਂ ਬਾਹਰ ਕਰ ਦਿੱਤਾ ਹੈ। ਪਾਰਟੀ ਨੇ ਦੱਸਿਆ ਕਿ ਇਹ ਫੈਸਲਾ ਅੰਦਰੂਨੀ ਅਨੁਸ਼ਾਸਨ ਅਤੇ ਨੈਤਿਕ ਮੂਲਿਆਂ ਨੂੰ ਬਣਾਏ ਰੱਖਣ ਲਈ ਲਿਆ ਗਿਆ ਹੈ। ਸੰਦੋਆ 'ਤੇ ਲਗਾਏ ਗਏ ਆਰੋਪਾਂ ਮੁਤਾਬਕ, ਉਹ ਪਿਛਲੇ ਸਮੇਂ ਦੌਰਾਨ ਪਾਰਟੀ ਦੀ ਲਾਈਨ ਤੋਂ ਹਟਕੇ ਕੰਮ ਕਰ ਰਹੇ ਸਨ ਅਤੇ ਆਮ ਆਦਮੀ ਪਾਰਟੀ ਦੀ ਸਰਵਜਨਕ ਛਵੀ ਨੂੰ ਨੁਕਸਾਨ ਪਹੁੰਚਾ ਰਹੇ ਸਨ।
ਦੱਸਣਯੋਗ ਹੈ ਕਿ ਅਮਰਜੀਤ ਸਿੰਘ ਸੰਦੋਆ ਪਹਿਲਾਂ ਵੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਸਨ, ਪਰ ਕੁਝ ਸਮੇਂ ਬਾਅਦ ਉਹ ਮੁੜ ਆਮ ਆਦਮੀ ਪਾਰਟੀ ਵਿੱਚ ਵਾਪਸ ਆ ਗਏ ਸਨ। ਹੁਣ ਪਾਰਟੀ ਨੇ ਉਨ੍ਹਾਂ 'ਤੇ ਇਕ ਵਾਰ ਫਿਰ ਵਿਸ਼ਵਾਸ ਤੋੜਨ ਦੇ ਆਰੋਪ ਲਗਾਉਂਦਿਆਂ ਉਨ੍ਹਾਂ ਨਾਲ ਰਿਸ਼ਤਾ ਖਤਮ ਕਰ ਲਿਆ ਹੈ। ਫਿਲਹਾਲ, ਪਾਰਟੀ ਵੱਲੋਂ ਉਨ੍ਹਾਂ ਦੀ ਬਰਖਾਸਤਗੀ ਦੀ ਅਧਿਕਾਰਿਕ ਪੁਸ਼ਟੀ ਕਰ ਦਿੱਤੀ ਗਈ ਹੈ, ਹਾਲਾਂਕਿ ਸੰਦੋਆ ਵੱਲੋਂ ਇਸ ਫੈਸਲੇ ਉਤੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
Get all latest content delivered to your email a few times a month.