ਤਾਜਾ ਖਬਰਾਂ
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਨੇ ਸ਼ਰਾਬ ਦੀ ਗੈਰ-ਕਾਨੂੰਨੀ ਮੈਨੂਫੈਕਚਰਿੰਗ ਅਤੇ ਵਿਕਰੀ ਨੂੰ ਰੋਕਣ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ। ਦਿਨਾਂਕ 10 ਜੁਲਾਈ 2025 ਨੂੰ ਸਪੈਸ਼ਲ ਸੈੱਲ ਅਤੇ ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਵਿਚ ਸਾਂਝੇ ਤੌਰ ਤੇ ਕੀਤੇ ਗਏ ਰੇਡ ਦੌਰਾਨ ਦੋ ਦੋਸ਼ੀਆਂ - ਜਸਪ੍ਰੀਤ ਸਿੰਘ ਪਿੰਡ ਦਾਦ ਅਤੇ ਅਮਨਪ੍ਰੀਤ ਸਿੰਘ ਪਿੰਡ ਗੁਜਰਵਾਲ - ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਕੋਲੋਂ 7 ਪੇਟੀਆਂ ਠੇਕਾ ਸ਼ਰਾਬ (ਮੈਕਡਾਵਲ ਅਤੇ ਰਸਭਰੀ), 36 ਖ਼ਾਲੀ ਬੋਤਲਾਂ, 500 ਸੀਲਾਂ ਅਤੇ ਵੱਖ-ਵੱਖ ਮਹਿੰਗੇ ਬਰਾਂਡਾਂ ਦੇ ਲੇਬਲ ਬਰਾਮਦ ਕੀਤੇ ਗਏ। ਦੋਸ਼ੀਆਂ ਵੱਲੋਂ ਨਕਲੀ ਤਰੀਕੇ ਨਾਲ ਸਸਤੀ ਸ਼ਰਾਬ ਨੂੰ ਮਹਿੰਗੀਆਂ ਬੋਤਲਾਂ ਵਿੱਚ ਪਾਕੇ ਝੂਠੇ ਲੇਬਲਾਂ ਅਤੇ ਸੀਲਾਂ ਲਾਈਆਂ ਜਾ ਰਹੀਆਂ ਸਨ, ਜਿਸ ਰਾਹੀਂ ਆਮ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ।
9-10 ਜੁਲਾਈ ਨੂੰ ASI ਅਮਰਜੀਤ ਸਿੰਘ, ਆਬਕਾਰੀ ਇੰਸਪੈਕਟਰਾਂ ਅਮਨਿੰਦਰ ਸਿੰਘ, ਹਰਸ਼ਪਿੰਦਰ ਸਿੰਘ, ਸੰਨੀ ਗਰੋਵਰ, ਅਤੇ ਕਮਲਦੀਪ ਸਿੰਘ ਸਮੇਤ ਟੀਮ ਨੇ ਫੁੱਲਾਂਵਾਲ ਚੌਕ ਵਿਖੇ ਨਾਕਾਬੰਦੀ ਦੌਰਾਨ ਇਹ ਕਾਰਵਾਈ ਕੀਤੀ। ਦੋਸ਼ੀ ਜਸਪ੍ਰੀਤ ਸਿੰਘ ਦੇ ਘਰ ਰੇਡ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਵਿਰੁੱਧ ਥਾਣਾ ਸਦਰ ਲੁਧਿਆਣਾ ਵਿਖੇ ਐਕਸਾਈਜ਼ ਐਕਟ ਤੇ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ, ਜਿੱਥੇ ਉਨ੍ਹਾਂ ਪਾਸੋਂ ਹੋਰ ਗੰਭੀਰ ਪੁੱਛਗਿੱਛ ਕੀਤੀ ਜਾਵੇਗੀ।
Get all latest content delivered to your email a few times a month.