ਤਾਜਾ ਖਬਰਾਂ
ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਪਣੇ ਨਿੱਜੀ ਪ੍ਰਚਾਰ ਲਈ ਨਹੀਂ, ਪੰਜਾਬ ਦੀ ਜਨਤਾ ਦੇ ਹੱਕਾਂ ਲਈ ਬੁਲਾਇਆ ਜਾਵੇ!
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਵੱਲੋਂ ਸਰਕਾਰ ਨੂੰ ਖੁੱਲ੍ਹੀ ਚੁਣੌਤੀ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ 10-11 ਜੁਲਾਈ ਨੂੰ ਬੁਲਾਏ ਜਾ ਰਹੇ ਵਿਸ਼ੇਸ਼ ਸੈਸ਼ਨ ਉੱਤੇ ਟਿੱਪਣੀ ਕਰਦਿਆਂ ਸਰਕਾਰ ਨੂੰ ਖੁੱਲੀ ਚੁਣੋਤੀ ਦਿੰਦਿਆਂ ਕਿਹਾ ਕਿ “ਜੇਕਰ ਕੱਲ੍ਹ ਵਿਸ਼ੇਸ਼ ਵਿਧਾਨ ਸਭਾ ’ਚ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਚਰਚਾ ਨਹੀਂ ਕੀਤੀ ਜਾਂਦੀ ਤਾਂ ਇਹ ਸਾਫ਼ ਹੋ ਜਾਵੇਗਾ ਕਿ ‘ਆਪ’ ਸਰਕਾਰ ਸਿਰਫ਼ ਆਪਣੀ ਪਿੱਠ ਥਾਪੜਨ ਲਈ ਵਿਧਾਨ ਸਭਾ ਸੈਸ਼ਨ ਬੁਲਾ ਰਹੀ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਸ ਸੈਸ਼ਨ ਦਾ ਖ਼ਰਚਾ ਸਰਕਾਰ ਪਾਰਟੀ ਫੰਡ ਵਿੱਚੋਂ ਮੁਹੱਈਆ ਕਰਵਾਵੇ। ਜੇਕਰ ਅਸਲ ਵਿੱਚ ਪੰਜਾਬ ਸੰਬੰਧੀ ਮੁੱਦਿਆਂ ਉੱਤੇ ਇਹ ਸੈਸ਼ਨ ਬੁਲਾਇਆ ਗਿਆ ਹੈ ਤਾਂ ਸਾਡੀ ਮੰਗ ਹੈ ਕਿ ਕੱਲ੍ਹ ਦੇ ਸੈਸ਼ਨ ਵਿੱਚ ਇਹਨਾਂ ਗੱਲਾਂ ਉੱਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਹੈ-
1️⃣ ਨਸ਼ਾ ਵਿਰੋਧੀ ਮੁਹਿੰਮ ਦੇ ਨਤੀਜੇ ਸਾਹਮਣੇ ਲਿਆਓ!
2️⃣ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਹਕੀਕਤ ਦੱਸੋ!
3️⃣ ਕਿਸਾਨ ਵਿਰੋਧੀ ਲੈਂਡ ਪੂਲਿੰਗ ਦੀ ਸੱਚਾਈ ਖੋਲ੍ਹੋ!
4️⃣ ਪੰਜਾਬ ’ਤੇ ਚੜ੍ਹਦੇ ਵਿੱਤੀ ਕਰਜ਼ੇ ਦੀ ਪੁਰੀ ਗਿਣਤੀ ਦੱਸੋ!
ਇਨ੍ਹਾਂ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ!
ਜੇਕਰ ਸਰਕਾਰ ਚੁੱਪ ਰਹਿੰਦੀ ਹੈ, ਤਾਂ ਇਹ ਸੈਸ਼ਨ ਬਿਲਕੁਲ ਫ਼ਜ਼ੂਲ ਹੋਵੇਗਾ ਅਤੇ ਹਰ ਕਿਸੇ ਦਾ ਸਮਾਂ ਬਰਬਾਦ ਕਰਦਾ ਮੰਨਿਆ ਜਾਵੇਗਾ।
ਪੰਜਾਬ ਦੇ ਲੋਕ ਜਵਾਬ ਮੰਗ ਰਹੇ ਹਨ, ਮਾਨ ਸਾਬ! ਉਮੀਦ ਹੈ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦਿਓਂਗੇ।
ਪੰਜਾਬ ਯੂਥ ਕਾਂਗਰਸ ਸਾਵਧਾਨ ਕਰਦੀ ਹੈ — ਪੰਜਾਬ ਦੇ ਹੱਕਾਂ ’ਤੇ ਚੁੱਪੀ ਨਹੀਂ ਸਹੀ ਜਾਵੇਗੀ!
Get all latest content delivered to your email a few times a month.