ਤਾਜਾ ਖਬਰਾਂ
ਦਿੱਲੀ ਦੇ ਦੱਖਣਪੁਰੀ ਇਲਾਕੇ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ AC ਦੀ ਮੁਰੰਮਤ ਕਰ ਰਹੇ ਚਾਰ ਨੌਜਵਾਨ ਘਰ ਅੰਦਰ ਬੇਹੋਸ਼ ਮਿਲੇ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਸਮੇਂ ਘਰ ਅੰਦਰ ਹਵਾਦਾਰੀ ਨਹੀਂ ਸੀ ਅਤੇ AC ਗੈਸ ਦੀ ਲੀਕ ਹੋਣ ਕਾਰਨ ਇਹ ਨੌਜਵਾਨ ਦਮ ਘੁੱਟਣ ਨਾਲ ਮੌਤ ਦੇ ਮੂੰਹ ਵਿੱਚ ਚਲੇ ਗਏ। ਮ੍ਰਿਤਕਾਂ ਦੀ ਪਛਾਣ ਇਮਰਾਨ, ਮੋਹਸਿਨ, ਹਸੀਬ ਅਤੇ ਕਪਿਲ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਵਸਨੀਕ ਸਨ। ਮੌਕੇ ਤੋਂ ਮਿਲੀ ਗੈਸ ਅਤੇ ਮੁਰੰਮਤ ਕਿੱਟ ਨੇ ਗੈਸ ਲੀਕ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
Get all latest content delivered to your email a few times a month.