ਤਾਜਾ ਖਬਰਾਂ
ਬਰਨਾਲਾ ਜ਼ਿਲ੍ਹੇ ਦੇ ਪਿੰਡ ਕੈਰੇ 'ਚ ਇਨਸਾਨੀਅਤ ਨੂੰ ਥਥਕਾਉਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਫੁੱਫੜ ਵੱਲੋਂ ਆਪਣੀ ਨਾਬਾਲਿਗ ਭਤੀਜੀ ਨਾਲ ਜਬਰ ਜਿਨਾਹ ਕੀਤਾ ਗਿਆ। ਪੀੜਤ ਲੜਕੀ ਛੁੱਟੀਆਂ ਦੌਰਾਨ ਆਪਣੀ ਭੂਆ ਦੇ ਘਰ ਆਈ ਹੋਈ ਸੀ। ਘਟਨਾ ਮਗਰੋਂ ਲੜਕੀ ਦੀ ਤਬੀਅਤ ਵਿਗੜੀ ਤਾਂ ਉਸਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਸਦਰ ਥਾਣੇ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਕੈਰੇ ਵਿੱਚ ਇਕ ਵਿਅਕਤੀ ਨੇ ਛੋਟੀ ਉਮਰ ਦੀ ਲੜਕੀ ਨਾਲ ਜਬਰ ਜਿਨਾਹ ਕੀਤਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਲੜਕੀ ਨੂੰ ਇੱਕ ਸੁੰਨਸਾਨ ਥਾਂ 'ਤੇ ਲੈ ਗਿਆ ਸੀ, ਜਿੱਥੇ ਉਸ ਨੇ ਇਹ ਸ਼ਰਮਨਾਕ ਹਰਕਤ ਕੀਤੀ। ਕਿਸਾਨ ਕਾਲਾ ਸਿੰਘ ਨੇ ਘਟਨਾ ਦੇ ਗਵਾਹ ਵਜੋਂ ਤੁਰੰਤ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਆਰੋਪੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ।
ਐਸਐਚਓ ਨੇ ਦੱਸਿਆ ਕਿ ਆਰੋਪੀ ਵਿਰੁੱਧ ਪੋਕਸੋ ਐਕਟ ਅਤੇ ਬਲਾਤਕਾਰ ਦੀਆਂ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਲੜਕੀ ਅਤੇ ਆਰੋਪੀ ਦੋਵਾਂ ਦੀ ਡਾਕਟਰੀ ਜਾਂਚ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ, ਪੀੜਤ ਪਰਿਵਾਰ ਪ੍ਰਵਾਸੀ ਹੈ ਜੋ ਪਿਛਲੇ 30 ਸਾਲਾਂ ਤੋਂ ਪੰਜਾਬ 'ਚ ਰਹਿ ਰਿਹਾ ਹੈ।
Get all latest content delivered to your email a few times a month.