ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਦੇ ਤਹਿਤ ਅੱਜ ਬਨੂੜ ਦੇ ਵਾਰਡ ਨੰਬਰ 7, ਮੁਹੱਲਾ ਸੈਣੀ ਵਾਲਾ ਵਿੱਚ ਨਸ਼ਾ ਤਸਕਰ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ ਇੱਕ ਨਸ਼ਾ ਤਸਕਰ ਦੀ ਜਾਇਦਾਦ 'ਤੇ ਪੀਲੇ ਪੰਜੇ ਦੀ ਕਾਰਵਾਈ ਕਰਦਿਆਂ ਉਸਦਾ ਘਰ ਢਾਹ ਦਿੱਤਾ।
ਮੋਹਾਲੀ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਜਾਇਦਾਦ ਨਸ਼ਿਆਂ ਦੇ ਧੰਦੇ ਰਾਹੀਂ ਇਕੱਠੀ ਕੀਤੀ ਦੌਲਤ ਨਾਲ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਐਨਡੀਪੀਐਸ ਐਕਟ ਅਧੀਨ ਕਾਰਵਾਈ ਜਾਰੀ ਹੈ ਅਤੇ ਭਵਿੱਖ ਵਿੱਚ ਹੋਰ ਤਸਕਰਾਂ ਉੱਤੇ ਵੀ ਐਕਸ਼ਨ ਲਿਆ ਜਾਵੇਗਾ। ਇਹ ਮੁਹਿੰਮ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।
ਦੂਜੇ ਪਾਸੇ, ਨਸ਼ਾ ਤਸਕਰ ਦੱਸੇ ਜਾ ਰਹੇ ਵਿਅਕਤੀ ਵਿਕਰਮ ਸਿੰਘ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਪਿਛਲੇ 9 ਮਹੀਨਿਆਂ ਤੋਂ ਨਸ਼ਾ ਛੁਡਾਊ ਕੇਂਦਰ ਵਿੱਚ ਹੈ। ਉਸਦਾ ਦਾਅਵਾ ਹੈ ਕਿ ਇਹ ਘਰ ਉਸ ਨੇ ਆਪਣੀ ਜ਼ਮੀਨ ਵੇਚ ਕੇ ਬਣਾਇਆ ਸੀ, ਨਾ ਕਿ ਨਸ਼ਿਆਂ ਦੀ ਕਮਾਈ ਨਾਲ।
ਵਿਕਰਮ ਸਿੰਘ ਨੇ ਆਗਾਹ ਕੀਤਾ ਕਿ ਉਹ ਇਸ ਤੋੜਫੋੜ ਕਾਰਵਾਈ ਖ਼ਿਲਾਫ ਕਾਨੂੰਨੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਉਸਦੇ ਖ਼ਿਲਾਫ ਜੋ ਮਾਮਲੇ ਦਰਜ ਹਨ, ਉਹ ਨਸ਼ਾ ਸੇਵਨ ਅਤੇ ਲੜਾਈ-ਝਗੜੇ ਨਾਲ ਸੰਬੰਧਿਤ ਹਨ, ਨਾ ਕਿ ਤਸਕਰੀ ਨਾਲ। ਇਹ ਮਾਮਲਾ ਹੁਣ ਵਿਵਾਦ ਦਾ ਰੂਪ ਧਾਰ ਰਿਹਾ ਹੈ।
Get all latest content delivered to your email a few times a month.