ਤਾਜਾ ਖਬਰਾਂ
ਮੋਗਾ- ਮੋਗਾ ਦੇ ਕਸਬਾ ਕੋਟ ਈਸੇ ਖਾਂ 'ਚ ਸ਼ੁੱਕਰਵਾਰ ਨੂੰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ 'ਤੇ ਦੋ ਨੌਜਵਾਨਾਂ ਨੇ ਨਰਸਿੰਗ ਹੋਮ ਦੇ ਕੈਬਿਨ 'ਚ ਵੜ ਕੇ ਗੋਲੀਬਾਰੀ ਕੀਤੀ ਸੀ ਜਿਸ ਕਾਰਨ ਡਾਕਟਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭੇਜਿਆ ਗਿਆ। ਉਨ੍ਹਾਂ ਦਾ ਆਪਰੇਸ਼ਨ ਸਫਲਤਾਪੂਰਵਕ ਹੋ ਗਿਆ ਹੈ, ਪਰ 24 ਘੰਟੇ ਬਾਅਦ ਵੀ ਪੁਲਿਸ ਅਜੇ ਤਕ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕੀ ਹੈ, ਹਾਲਾਂਕਿ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ।
ਘਟਨਾ ਦੀ ਮਿਲੀ ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੇ ਹਰਬੰਸ ਨਰਸਿੰਗ ਹੋਮ 'ਚ ਦੋ ਨੌਜਵਾਨ ਦਵਾਈ ਲੈਣ ਬਹਾਨੇ ਡਾਕਟਰ ਕੋਲ ਆਏ ਸਨ। ਉਨ੍ਹਾਂ ਲਗਪਗ 12:50 ਵਜੇ ਡਾਕਟਰ 'ਤੇ ਕੈਬਿਨ 'ਚ ਦਾਖਲ ਹੋ ਕੇ ਦੋ ਗੋਲ਼ੀਆਂ ਚਲਾਈਆਂ, ਜਿਸ ਕਾਰਨ ਡਾਕਟਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭੇਜਿਆ ਗਿਆ।
ਪੁਲਿਸ ਸਟੇਸ਼ਨ ਤੋਂ ਲਗਪਗ 500 ਮੀਟਰ ਦੀ ਦੂਰੀ 'ਤੇ ਸਥਿਤ ਹਰਬੰਸ ਨਰਸਿੰਗ ਹੋਮ 'ਚ ਹੋਈ ਇਸ ਘਟਨਾ ਨੇ ਇਲਾਕੇ ਵਿਚ ਦਹਸ਼ਤ ਪੈਦਾ ਕਰ ਦਿੱਤੀ ਹੈ। ਪੂਰੀ ਘਟਨਾ ਨਰਸਿੰਗ ਹੋਮ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.