ਤਾਜਾ ਖਬਰਾਂ
ਚੰਡੀਗੜ੍ਹ:- ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਚ ਅੱਜ ਇੱਕ ਨਵੇਂ ਮੰਤਰੀ ਦੀ ਐਂਟਰੀ ਅਤੇ 1 ਪੁਰਾਣੇ ਮੰਤਰੀ ਦੀ ਛੁੱਟੀ ਕਾਰਨ ਪੰਜਾਬ ਦੀ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਆਪਣੇ ਦਫਤਰ ਚ ਆਪਣੇ ਦੋ ਮੀਡੀਆ ਨਾਲ ਸੰਬੰਧਿਤ ਸਲਾਹਕਾਰ ਰੱਖਣ ਜਾ ਰਹੇ ਹਨ ।
ਮੁੱਖ ਮੰਤਰੀ ਦਫਤਰ ਦੇ ਗਲਿਆਰਿਆਂ ਚ ਚੱਲ ਰਹੀ ਚਰਚਾ ਅਨੁਸਾਰ ਸਪੋਕਸਮੈਨ ਚੈਨਲ ਦੇ ਸੀਈਓ ਅਮਨਜੋਤ ਸਿੰਘ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਸਾਬਕਾ ਪੱਤਰਕਾਰ ਬਲਤੇਜ ਸਿੰਘ ਪੰਨੂ ਦਾ ਨਾਮ ਚੱਲ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਪਹਿਲਾਂ ਮੁੱਖ ਮੰਤਰੀ ਇੱਕ ਪੰਜਾਬੀ ਅਖਬਾਰ ਦੇ ਆਪਣੇ ਸਾਥੀ ਪੱਤਰਕਾਰ ਨੂੰ ਇਸ ਪੋਸਟ ਤੇ ਰੱਖਣਾ ਚਾਹੁੰਦੇ ਸਨ , ਕਹਿੰਦੇ ਹਨ ਕਿ ਉਸ ਪੱਤਰਕਾਰ ਨੇ PUN MEDIA ਏਜਂਸੀ ਰਾਹੀਂ ਮੁਲਾਜ਼ਮ ਬਣ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ, ਤੇ ਉਸ ਵੱਲੋਂ ਇਹ ਮੰਗ ਕੀਤੀ ਗਈ ਕਿ ਉਹ ਸਿੱਧੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਆਪਣਾ ਓਐਸਡੀ ਨਿਯੁਕਤ ਕਰੇ ।
ਉਧਰ ਪੰਜਾਬੀ ਨਿਊਜ਼ ਚੈਨਲ ਨਿਊਜ਼ 18 ਦੇ ਸੀਨੀਅਰ ਪੱਤਰਕਾਰ ਪੰਕਜ ਕਪਾਹੀ ਜਿਨਾਂ ਨੇ ਪਿਛਲੇ ਦਿਨੀ ਚੈਨਲ ਤੋਂ ਅਸਤੀਫਾ ਦੇ ਦਿੱਤਾ ਹੋਇਆ ਹੈ, ਦੀ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਮੀਡੀਆ ਨਾਲ ਸੰਬੰਧਿਤ ਰਾਸ਼ਟਰੀ ਆਗੂ ਨਾਲ ਪੰਜਾਬ ਭਵਨ ਚ ਹੋਈ ਮੁਲਾਕਾਤ ਨੂੰ ਵੀ ਅੱਖੋਂ ਪਰਖੇ ਨਹੀਂ ਕੀਤਾ ਜਾ ਸਕਦਾ , ਹੋ ਸਕਦਾ ਕਿ ਉਹ ਵੀ ਇਸ ਦੌੜ ਵਿੱਚ ਸ਼ਾਮਿਲ ਹੋਣ , ਕਿਉਂਕਿ ਉਸੇ ਸਮੇਂ ਹੀ ਅਮਨਜੋਤ ਸਿੰਘ ਦੀ ਵੀ ਉਹਨਾਂ ਨੂੰ ਪੰਜਾਬ ਭਵਨ ਮਿਲਣ ਪੁੱਜੇ ਹੋਏ ਸਨ।
ਭਾਵੇਂ ਕਿ ਮੁੱਖ ਮੰਤਰੀ ਦੇ ਪਹਿਲਾਂ ਹੀ ਸਿੱਧੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਦੋ ਸਿਆਸੀ ਮਾਮਲਿਆਂ ਬਾਰੇ ਓਐਸਡੀ ਰਾਜਵੀਰ ਸਿੰਘ ਤੇ ਸੁਖਬੀਰ ਸਿੰਘ ਨਿਯੁਕਤ ਹਨ ।
ਪਰ ਇਹ ਨਵੀਆਂ ਨਿਯੁਕਤੀਆਂ ਸਿਰਫ ਮੁੱਖ ਮੰਤਰੀ ਦੇ ਮੀਡੀਆ ਦੇ ਕੰਮ ਨੂੰ ਹੀ ਦੇਖਣ ਨੂੰ ਕੀਤੀਆਂ ਜਾਣੀਆਂ ਦੱਸੀਆਂ ਜਾ ਰਹੀਆਂ ਹਨ।
ਦੱਸਣ ਯੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਦੇ ਓਐਸਡੀ (ਮੀਡੀਆ ) ਆਦਿਲ ਆਜ਼ਮੀ ਵੱਲੋਂ ਘਰੇਲੂ ਮਜਬੂਰੀਆਂ ਬਾਰੇ ਲਿਖਕੇ ਅਸਤੀਫਾ ਦੇ ਦਿੱਤਾ ਗਿਆ ਸੀ ,ਜਦ ਕਿ ਉਹਨਾਂ ਦੀ ਥਾਂ ਤੇ ਮੀਡੀਆ ਦੇ ਇਸ਼ਤਿਹਾਰਾਂ ਵਾਲਾ ਕੰਮ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਵੰਡ ਦਿੱਤਾ ਗਿਆ ਹੈ।
ਪਰ ਚਰਚਾ ਇਹ ਹੈ ਕਿ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਕਮਿਊਨੀਕੇਸ਼ਨ ਆਦਿ ਤੇ ਉਕਤ ਨਾਵਾਂ ਚੋਂ ਮੋਹਰ ਲੱਗ ਸਕਦੀ ਹੈ ।
Get all latest content delivered to your email a few times a month.