ਤਾਜਾ ਖਬਰਾਂ
ਮਸ਼ਹੂਰ ਅੰਤਰਰਾਸ਼ਟਰੀ ਪਹਿਲਵਾਨ ਅਤੇ ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਵਿਧਾਇਕ ਵਿਨੇਸ਼ ਫੋਗਾਟ ਮਾਂ ਬਣ ਗਈ ਹੈ। ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਵਿਨੇਸ਼ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ,
ਵਿਨੇਸ਼ ਨੇ ਆਪਣੀ ਗਰਭ ਅਵਸਥਾ ਦੀ ਘੋਸ਼ਣਾ 6 ਮਾਰਚ 2025 ਨੂੰ ਸੋਸ਼ਲ ਮੀਡੀਆ ਰਾਹੀਂ ਕੀਤੀ ਸੀ। ਉਨ੍ਹਾਂ ਨੇ ਆਪਣੇ ਪਤੀ ਸੋਮਵੀਰ ਰਾਠੀ ਨਾਲ ਇਕ ਪਿਆਰੀ ਤਸਵੀਰ ਸਾਂਝੀ ਕਰਕੇ ਲਿਖਿਆ ਸੀ ਕਿ "ਸਾਡੀ ਲਵ ਸਟੋਰੀ ਹੁਣ ਇਕ ਨਵੇਂ ਅਧਿਆਏ ਵੱਲ ਵਧ ਰਹੀ ਹੈ।" ਉਨ੍ਹਾਂ ਨੇ ਨਵਜਨਮੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਦੀ ਵੀ ਤਸਵੀਰ ਸਾਂਝੀ ਕੀਤੀ ਸੀ।
ਸੋਮਵੀਰ ਰਾਠੀ, ਜੋ ਕਿ ਇੱਕ ਰਾਸ਼ਟਰੀ ਪੱਧਰ ਦੇ ਪਹਿਲਵਾਨ ਰਹਿ ਚੁੱਕੇ ਹਨ, ਅਤੇ ਵਿਨੇਸ਼ ਦੀ ਮੁਲਾਕਾਤ ਰੇਲਵੇ ਵਿੱਚ ਕੰਮ ਕਰਦੇ ਹੋਏ ਹੋਈ ਸੀ। ਦੋਸਤੋ ਤੋਂ ਪਿਆਰ ਅਤੇ ਫਿਰ ਵਿਆਹ ਤੱਕ ਦਾ ਇਹ ਸਫਰ ਦਿਲਚਸਪ ਰਿਹਾ। 2018 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ’ਚ ਸੋਨ ਤਗਮਾ ਜਿੱਤਣ ਤੋਂ ਵਾਪਸੀ ‘ਤੇ ਸੋਮਵੀਰ ਨੇ ਵਿਨੇਸ਼ ਨੂੰ ਹਵਾਈ ਅੱਡੇ ‘ਤੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਦੋਵਾਂ ਨੇ 14 ਦਸੰਬਰ 2018 ਨੂੰ ਵਿਆਹ ਰਚਾਇਆ। ਉਹਨਾਂ ਨੇ ਅਨੋਖਾ ਫੈਸਲਾ ਲੈਂਦਿਆਂ 8 ਫੇਰੇ ਲਏ, ਜਿਸ ਵਿੱਚ 8ਵਾਂ ਫੇਰਾ 'ਧੀਆਂ ਬਚਾਓ, ਧੀਆਂ ਪੜ੍ਹਾਓ' ਨੂੰ ਸਮਰਪਿਤ ਕੀਤਾ ਗਿਆ।
ਪਹਿਲਵਾਨੀ ਤੋਂ ਇਲਾਵਾ, ਵਿਨੇਸ਼ ਨੇ ਸਿਆਸਤ ਵਿੱਚ ਵੀ ਆਪਣੀ ਪਛਾਣ ਬਣਾਈ। ਪੈਰਿਸ ਓਲੰਪਿਕ ਤੋਂ ਵਾਪਸੀ 'ਤੇ ਵਿਨੇਸ਼ ਦਾ ਭਾਰਤੀ ਮਿਡੀਆ ਅਤੇ ਪ੍ਰਸ਼ੰਸਕਾਂ ਨੇ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਦੀ ਰੋਡ ਸ਼ੋਅ ਵਿੱਚ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਸ਼ਾਮਲ ਸਨ। ਬਾਅਦ ਵਿੱਚ ਉਨ੍ਹਾਂ ਨੇ ਭੂਪੇਂਦਰ ਸਿੰਘ ਹੁੱਡਾ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਉਪਰੰਤ, ਵਿਨੇਸ਼ ਕਾਂਗਰਸ ’ਚ ਸ਼ਾਮਲ ਹੋ ਗਈ ਅਤੇ 2024 ਦੀਆਂ ਵਿਧਾਨ ਸਭਾ ਚੋਣਾਂ ਜੁਲਾਨਾ (ਜੀਂਦ) ਤੋਂ ਲੜੀ। ਇੱਥੇ ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਨੂੰ 6015 ਵੋਟਾਂ ਨਾਲ ਹਰਾਇਆ।
Get all latest content delivered to your email a few times a month.