ਤਾਜਾ ਖਬਰਾਂ
ਅੰਮ੍ਰਿਤਸਰ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਗੁਰੂਘਰ ਦੀ ਹਾਜ਼ਰੀ ਦੌਰਾਨ ਐਲਾਨ ਕੀਤਾ ਕਿ ਹਰਿਆਣਾ ਕਮੇਟੀ ਨੇ ਗੁਰ ਮਰਿਆਦਾ ਅਨੁਸਾਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਸਖ਼ਤ ਫੈਸਲੇ ਲੈਣ ਦੀ ਸ਼ੁਰੂਆਤ ਹੋ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ "ਸਰੋਪਾ ਅਤੇ ਪਾਣੀ ਦੇ ਮਸਲੇ, ਵੀਆਈਪੀ ਕਲਚਰ ਵਰਗੇ ਮਾਮਲਿਆਂ ‘ਚ ਪਿਛਲੀਆਂ ਕਮੇਟੀਆਂ ਵੱਲੋਂ ਕੀਤੇ ਗਏ ਫੈਸਲੇ ਗ਼ੈਰ-ਗੁਰਮਤ ਸਨ। ਗੁਰੂ ਘਰ ਵਿਚ ਕੋਈ ਵੀ ਹੋਵੇ, ਉੱਥੇ ਗੁਰ ਮਰਿਆਦਾ ਹੀ ਚੱਲੇਗੀ, ਨਾਂ ਕਿ ਕੋਈ ਵਿਅਕਤੀਗਤ ਜਾਂ ਕਾਨੂੰਨੀ ਵਿਆਖਿਆ।”
ਜਗਦੀਸ਼ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਗੁਰੂ ਘਰਾਂ ਦੀ ਮਰਿਆਦਾ ਮੁਤਾਬਕ ਹਰ ਵਿਅਕਤੀ ਨੂੰ ਸਿਰ ਢੱਕ ਕੇ, ਪੈਰ ਧੋ ਕੇ ਅਤੇ ਨਮਰਤਾ ਨਾਲ ਦਰਬਾਰ ਵਿਚ ਦਰਸ਼ਨ ਕਰਨੇ ਚਾਹੀਦੇ ਹਨ। “
ਇਸੇ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਲੰਜ ਕਰਦਿਆਂ ਕਿਹਾ ਕਿ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਨੂੰ ਵਰਲਡ ਕਲਾਸ ਢੰਗ ਨਾਲ ਮਨਾਵਾਂਗੇ। SGPC ਕੋਲ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਅਸੀਂ 100 ਕਰੋੜ ਦੇ ਬਜਟ ਨਾਲ ਵੀ ਵਧੀਆ ਪਰਦਰਸ਼ਨ ਕਰਾਂਗੇ।”
Get all latest content delivered to your email a few times a month.