IMG-LOGO
ਹੋਮ ਪੰਜਾਬ: ਲੁੱਟ ਖੋਹ ਦੀ ਘਟਨਾ ਨੂੰ ਪੁਲਿਸ ਨੇ 24 ਘੰਟਿਆਂ ਦੇ...

ਲੁੱਟ ਖੋਹ ਦੀ ਘਟਨਾ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਇਆ, 3 ਕੀਤੇ ਗ੍ਰਿਫਤਾਰ

Admin User - Jun 29, 2025 07:14 PM
IMG

ਫਤਹਿਗੜ੍ਹ ਸਾਹਿਬ, 29 ਜੂਨ 2025 – ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਗੈਰ ਸਮਾਜਿਕ ਤੱਤਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪੁਲਿਸ ਨੇ ਲੁੱਟ ਦੀ ਇਕ ਵੱਡੀ ਵਾਰਦਾਤ ਨੂੰ ਕੇਵਲ 24 ਘੰਟਿਆਂ ਵਿੱਚ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਐਸ.ਪੀ (ਡੀ) ਰਾਕੇਸ਼ ਕੁਮਾਰ ਯਾਦਵ ਨੇ ਖਮਾਣੋ ਥਾਣੇ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 26 ਜੂਨ ਦੀ ਰਾਤ ਨੂੰ ਹੋਈ, ਜਦ ਮੁਹੰਮਦ ਜੀਆਰੂਪ ਆਪਣੀ ਦੁਕਾਨ ਬੰਦ ਕਰਕੇ ਪੈਸਿਆਂ ਭਰਿਆ ਬੈਗ ਲੈ ਕੇ ਘਰ ਵਾਪਸ ਜਾ ਰਿਹਾ ਸੀ।

ਜਿਵੇਂ ਹੀ ਜੀਆਰੂਪ ਨੇ ਮਨਸੂਰਪੁਰ ਰੋਡ ਤੋਂ ਖੱਬੇ ਪਾਸੇ ਮੋਟਰਸਾਈਕਲ ਮੋੜੀ, ਤਿੰਨ ਨਕਾਬਪੋਸ਼ ਵਿਅਕਤੀ ਉਸ ਉੱਤੇ ਤਾੜ ਲਾ ਕੇ ਹਮਲਾ ਕਰ ਦਿੱਤਾ। ਉਨ੍ਹਾਂ ਦੀ ਟੱਕਰ ਨਾਲ ਜੀਆਰੂਪ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਫਿਰ ਚਾਕੂ ਨਾਲ ਉਸ ਤੇ ਵਾਰ ਕੀਤੇ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਲੁਟੇਰਿਆਂ ਨੇ 5 ਲੱਖ ਰੁਪਏ ਦੀ ਨਕਦੀ ਅਤੇ 2 ਮੋਬਾਈਲ ਲੈ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹੜਬੜੀ ਵਿੱਚ ਇੱਕ ਹਮਲਾਵਰ ਦੇ ਮੂੰਹ ਤੋਂ ਕੱਪੜਾ ਲੱਥ ਗਿਆ, ਜਿਸ ਕਾਰਨ ਪੀੜਤ ਨੇ ਉਸ ਨੂੰ ਕਰਨਵੀਰ ਸਿੰਘ ਉਰਫ ਜੋਰਾ ਵਜੋਂ ਪਛਾਣ ਲਿਆ।

ਮੁਹੰਮਦ ਜੀਆਰੂਪ ਦੇ ਬਿਆਨਾਂ ਦੇ ਆਧਾਰ 'ਤੇ ਖਮਾਣੋ ਥਾਣੇ ਵਿੱਚ 27 ਜੂਨ ਨੂੰ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ। ਐਸ.ਐਸ.ਪੀ ਸ਼ੁਭਮ ਅਗਰਵਾਲ ਦੀ ਹਦਾਇਤ 'ਤੇ ਉਪ ਕਪਤਾਨ ਰਮਿੰਦਰ ਸਿੰਘ ਕਾਹਲੋਂ ਅਤੇ ਥਾਣੇਦਾਰ ਸਪਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦੀ ਰਚਨਾ ਕੀਤੀ ਗਈ। ਪੁਲਿਸ ਨੇ ਘਟਨਾ ਸਥਲ ਦੀ ਜਾਂਚ, ਗਵਾਹਾਂ ਦੇ ਬਿਆਨ ਅਤੇ ਹੋਰ ਤਫਤੀਸ਼ੀ ਢੰਗ ਅਪਣਾ ਕੇ ਕਾਫ਼ੀ ਕੁਝ ਸਬੂਤ ਇਕੱਠੇ ਕੀਤੇ।

ਇਹਨਾਂ ਸਬੂਤਾਂ ਦੇ ਆਧਾਰ 'ਤੇ 28 ਜੂਨ ਨੂੰ ਤਿੰਨ ਸ਼ੱਕੀ ਵਿਅਕਤੀਆਂ- ਕਰਨਵੀਰ ਸਿੰਘ ਉਰਫ ਜੋਰਾ (ਵਾਸੀ ਭਾਬਰੀ), ਭਵਨਜੋਤ ਸਿੰਘ (ਵਾਸੀ ਮਾਨਪੁਰ) ਅਤੇ ਬੀਰਦਵਿੰਦਰ ਸਿੰਘ (ਵਾਸੀ ਭਾਬਰੀ)-ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਕੋਲੋਂ 4 ਲੱਖ ਰੁਪਏ ਨਕਦ, ਵਾਰਦਾਤ ਸਮੇਂ ਵਰਤੇ ਚਾਕੂ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਈ।

ਐਸ.ਪੀ ਯਾਦਵ ਨੇ ਦੱਸਿਆ ਕਿ ਤਿੰਨੇ ਦੋਸ਼ੀਆਂ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਜਾਰੀ ਹੈ ਅਤੇ ਹੋਰ ਜਾਣਕਾਰੀਆਂ ਦੀ ਉਮੀਦ ਹੈ। ਪੁਲਿਸ ਦੀ ਇਸ ਤੇਜ਼ ਕਾਰਵਾਈ ਨਾਲ ਖਮਾਣੋ ਇਲਾਕੇ ਵਿੱਚ ਦੋਬਾਰਾ ਕਾਨੂੰਨ ਅਤੇ ਵਿਵਸਥਾ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਲੋਕਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਤਾਰੀਫ਼ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.