IMG-LOGO
ਹੋਮ ਰਾਸ਼ਟਰੀ: ਰੂਸ ਦਾ ਵੱਡਾ ਹਵਾਈ ਹਮਲਾ: ਯੂਕਰੇਨੀ ਐਫ-16 ਤਬਾਹ, ਪਾਇਲਟ ਦੀ...

ਰੂਸ ਦਾ ਵੱਡਾ ਹਵਾਈ ਹਮਲਾ: ਯੂਕਰੇਨੀ ਐਫ-16 ਤਬਾਹ, ਪਾਇਲਟ ਦੀ ਮੌਤ...

Admin User - Jun 29, 2025 05:05 PM
IMG

ਰੂਸ-ਯੂਕਰੇਨ ਯੁੱਧ ਦੌਰਾਨ ਐਤਵਾਰ ਸਵੇਰੇ ਰੂਸ ਨੇ ਯੂਕਰੇਨ 'ਤੇ ਭਾਰੀ ਹਵਾਈ ਹਮਲਾ ਕਰ ਦਿੱਤਾ। ਰੂਸੀ ਫੌਜ ਨੇ ਪੱਛਮੀ, ਦੱਖਣੀ ਅਤੇ ਮੱਧ ਯੂਕਰੇਨ ਵਿੱਚ ਲਗਭਗ 500 ਹਵਾਈ ਹਥਿਆਰਾਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਸਨ। ਇਨ੍ਹਾਂ ਹਮਲਿਆਂ ਦੌਰਾਨ ਇੱਕ ਯੂਕਰੇਨੀ ਐਫ-16 ਲੜਾਕੂ ਜਹਾਜ਼ ਤਬਾਹ ਹੋ ਗਿਆ ਜਿਸ ਵਿੱਚ ਸਵਾਰ ਪਾਇਲਟ ਦੀ ਮੌਤ ਹੋ ਗਈ। ਯੂਕਰੇਨੀ ਹਵਾਈ ਸੈਨਾ ਮੁਤਾਬਕ ਪਾਇਲਟ ਨੇ ਸੱਤ ਹਮਲਿਆਂ ਨੂੰ ਨਕਾਮ ਕੀਤਾ ਪਰ ਆਖਰੀ ਹਮਲੇ ਦੌਰਾਨ ਜਹਾਜ਼ ਢਹਿ ਗਿਆ।

ਇਹ ਤਬਾਹੀਕਾਰਕ ਹਮਲਾ ਲਵੀਵ, ਪੋਲਟਾਵਾ, ਮਾਈਕੋਲਾਈਵ, ਡਨੀਪ੍ਰੋਪੇਟ੍ਰੋਵਸਕ ਅਤੇ ਚੇਰਕਾਸੀ ਸਮੇਤ ਕਈ ਸ਼ਹਿਰਾਂ 'ਚ ਹੋਇਆ। ਸਥਾਨਕ ਪ੍ਰਸ਼ਾਸਨ ਅਨੁਸਾਰ ਹਮਲਿਆਂ ਕਾਰਨ ਕਈ ਰਿਹਾਇਸ਼ੀ ਇਲਾਕਿਆਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਘੱਟੋ-ਘੱਟ ਛੇ ਲੋਕ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਯੂਕਰੇਨ ਨੇ ਦੱਸਿਆ ਕਿ ਰੂਸ ਵੱਲੋਂ ਛੱਡੇ ਗਏ 477 ਡਰੋਨਾਂ ਅਤੇ 60 ਮਿਜ਼ਾਈਲਾਂ ਵਿੱਚੋਂ 211 ਡਰੋਨ ਅਤੇ 38 ਮਿਜ਼ਾਈਲਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਰੋਕ ਲਿਆ ਗਿਆ।

ਯਾਦ ਰਹੇ ਕਿ ਐਫ-16 ਜਹਾਜ਼, ਜੋ ਅਮਰੀਕਾ ਅਤੇ ਨਾਟੋ ਸਹਿਯੋਗੀਆਂ ਵੱਲੋਂ ਹਾਲ ਹੀ ਵਿੱਚ ਯੂਕਰੇਨ ਨੂੰ ਦਿੱਤੇ ਗਏ ਸਨ, ਪਹਿਲਾਂ ਵੀ ਦੋ ਵਾਰ ਰੂਸੀ ਹਮਲਿਆਂ ਦੌਰਾਨ ਨਸ਼ਟ ਹੋ ਚੁੱਕੇ ਹਨ। ਇਹ ਤੀਜਾ ਮਾਮਲਾ ਹੈ ਜਦੋਂ ਐਫ-16 ਤਬਾਹ ਹੋਇਆ। ਹਾਲਾਂਕਿ ਪਾਇਲਟ ਨੇ ਜਹਾਜ਼ ਨੂੰ ਆਬਾਦੀ ਵਾਲੇ ਖੇਤਰ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.