ਤਾਜਾ ਖਬਰਾਂ
ਚੰਡੀਗੜ੍ਹ, 27 ਜੂਨ — ਵਿਜੀਲੈਂਸ ਨੇ ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਮਾਤਾ ਸੁਖਵੰਤ ਕੌਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਅਫ਼ਸਰੀ ਜ਼ਬਰਦਸਤ ਕਾਰਵਾਈ ਕੀਤੀ ਹੈ।
ਇਹ ਕੇਸ ਮੋਹਾਲੀ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਵੱਲੋਂ ਦਰਜ ਕੀਤਾ ਗਿਆ ਹੈ, ਜੋ ਕਿ EOW (ਇਕਨਾਮਿਕ ਅਫੈਂਸ ਵਿੰਗ) ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਜਾਂਚ 'ਚ ਸਾਹਮਣੇ ਆਇਆ। ਜਾਂਚ ਦੌਰਾਨ ਪਤਾ ਲੱਗਿਆ ਕਿ ਡੀਐਸਪੀ ਗੁਰਸ਼ੇਰ ਸਿੰਘ ਨੂੰ ਤਿੰਨ ਸਾਲਾਂ ਵਿੱਚ ਸਿਰਫ਼ 26 ਲੱਖ ਰੁਪਏ ਤਨਖਾਹ ਮਿਲੀ ਸੀ ਪਰ ਉਸਨੇ ਲਗਭਗ 2.59 ਕਰੋੜ ਰੁਪਏ ਦੇ ਖਰਚ ਕੀਤੇ, ਜੋ ਉਸ ਦੀ ਆਮਦਨ ਨਾਲੋਂ 97% ਵੱਧ ਸਨ।
ਜਾਂਚ ਮੁਤਾਬਕ 1 ਅਪ੍ਰੈਲ 2021 ਨੂੰ ਉਸਦੇ ਪਰਿਵਾਰ ਦੇ ਖਾਤਿਆਂ ਵਿੱਚ ਕੁੱਲ 3 ਲੱਖ ਰੁਪਏ ਤੋਂ ਥੋੜ੍ਹਾ ਜਿਹਾ ਵੱਧ ਰਕਮ ਸੀ, ਜਦਕਿ ਕਰਜ਼ਾ ਵੀ ਚੱਲ ਰਿਹਾ ਸੀ। ਪਰ 31 ਮਾਰਚ 2024 ਤੱਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਕਿ ਗੁਰਸ਼ੇਰ ਅਤੇ ਉਸਦੇ ਪਰਿਵਾਰ ਨੇ 2.47 ਕਰੋੜ ਦੀ ਅਚੱਲ ਸੰਪਤੀ, 83 ਲੱਖ ਰੁਪਏ ਤੋਂ ਵੱਧ ਬੈਂਕ ਬੈਲੈਂਸ, 25 ਲੱਖ ਰੁਪਏ ਦਾ ਹੋਰ ਕਰਜ਼ਾ ਅਤੇ 1.81 ਕਰੋੜ ਰੁਪਏ ਫਰਮਾਂ, ਕੰਪਨੀਆਂ ਅਤੇ ਸੋਸਾਇਟੀਆਂ ਵਿੱਚ ਨਿਵੇਸ਼ ਰੂਪ ਵਿੱਚ ਰੱਖੇ।
ਵਿਜੀਲੈਂਸ ਨੇ ਹੁਣ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ ਜੋ ਸੰਧੂ ਅਤੇ ਉਸਦੇ ਕਰੀਬੀਆਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ। ਹਾਲਾਂਕਿ, ਸੂਤਰਾਂ ਅਨੁਸਾਰ ਉਹ ਵਿਦੇਸ਼ ਭੱਜ ਚੁੱਕਾ ਹੈ ਜਿਸ ਕਾਰਨ ਉਸਦੀ ਗ੍ਰਿਫ਼ਤਾਰੀ ਫਿਲਹਾਲ ਨਹੀਂ ਹੋਈ।। ਇਹ ਗੱਲ ਵੀ ਗੌਰਯੋਗ ਹੈ ਕਿ ਗੁਰਸ਼ੇਰ ਸਿੰਘ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਇੰਟਰਵਿਊ ਲੀਕ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮਾਂ ਹੇਠ ਕੇਸ ਦਾ ਸਾਹਮਣਾ ਕਰ ਰਿਹਾ ਹੈ।
ਪੂਰੀ ਖ਼ਬਰ ਲਈ ਹੁਣੇ ਲਿੰਕ ਤੇ ਕਲਿੱਕ ਕਰੋ:
👉https://www.facebook.com/khabarwaaleofficial/videos/4157432271241904
Get all latest content delivered to your email a few times a month.