ਤਾਜਾ ਖਬਰਾਂ
ਚੰਡੀਗੜ੍ਹ, 27 ਜੂਨ- ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਪੂਰੇ ਰਾਜ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸ਼ੋਕ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਡਾ. ਸੋਹਲ ਇੱਕ ਮਿਹਨਤੀ, ਇਮਾਨਦਾਰ ਤੇ ਜੁਝਾਰੂ ਆਗੂ ਸਨ, ਜਿਨ੍ਹਾਂ ਦੀ ਭੂਮਿਕਾ ਪਾਰਟੀ ਅਤੇ ਲੋਕਾਂ ਲਈ ਬੇਮਿਸਾਲ ਰਹੀ। ਉਨ੍ਹਾਂ ਦੇ ਚਲੇ ਜਾਣ ਨਾਲ ਜੋ ਖਾਲੀਪਣ ਪੈਦਾ ਹੋਇਆ ਹੈ, ਉਸ ਦੀ ਭਰਪਾਈ ਮੁਸ਼ਕਲ ਹੈ। ਭਗਵੰਤ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਹੋਈ ਰੂਹ ਨੂੰ ਚਰਨਾਂ ਵਿੱਚ ਥਾਂ ਮਿਲੇ ਅਤੇ ਪਰਿਵਾਰ ਨੂੰ ਇਹ ਗੰਭੀਰ ਘੜੀ ਸਹਿਣ ਦੀ ਤਾਕਤ ਅਤੇ ਹੌਸਲਾ ਮਿਲੇ।
Get all latest content delivered to your email a few times a month.