IMG-LOGO
ਹੋਮ ਪੰਜਾਬ: 🔴 ਵੱਡੀ ਖਬਰ:- ਮਜੀਠੀਆ ਵਿਰੁੱਧ ex DGP ਚੱਟੋਪਾਧਿਆ ਡਰੱਗ ਸਮਗਲਰਾਂ...

🔴 ਵੱਡੀ ਖਬਰ:- ਮਜੀਠੀਆ ਵਿਰੁੱਧ ex DGP ਚੱਟੋਪਾਧਿਆ ਡਰੱਗ ਸਮਗਲਰਾਂ ਨਾਲ ਕਨੈਕਸ਼ਨ ਬਾਰੇ ਕਰਵਾਉਣਗੇ ਬਿਆਨ ਦਰਜ- ਕੀ ਸੀਲ ਬੰਦ ਰਿਪੋਰਟ ਵੀ ਖੋਲੇਗੀ ਸਰਕਾਰ ?

Admin User - Jun 27, 2025 09:04 AM
IMG

ਚੰਡੀਗੜ੍ਹ:- ਵਿਜੀਲੈਂਸ ਬਿਊਰੋ ਅਤੇ ਐਸਆਈਟੀ ਵੱਲੋਂ ਆਮਦਨ ਸਰੋਤਾ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ , ਕਿਉਂਕਿ ਉਹਨਾਂ ਦੇ ਵਿਰੁੱਧ ਭੋਲਾ ਡਰੱਗ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਅੱਜ ਅਹਿਮ ਬਿਆਨ ਦੇਣ ਜਾ ਰਹੇ ਹਨ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸਿਧਾਰਥ ਚੱਟੋਪਾਧਿਆਏ ਨੇ  ਖੁਦ ਵਿਜੀਲੈਂਸ ਅਧਿਕਾਰੀਆਂ ਨੂੰ  ਮਜੀਠੀਆਂ ਦੀ  ਡਰੱਗ ਤਸਕਰਾਂ ਨਾਲ ਗੱਠਜੋੜ ਬਾਰੇ ਬਿਆਨ ਲਿਖਾਉਣ ਦੀ ਸਹਿਮਤੀ ਦੇ ਦਿੱਤੀ ਹੈ। ਤੂੰ ਤਾਂ ਦੱਸਦੇ ਹਨ ਕਿ ਸਿਧਾਰਥ ਚੱਟੋਪਾਧਿਆਏ ਅੱਜ ਦੁਪਹਿਰ 2 ਵਜੇ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਪੰਜਾਬ ਪੁਲਿਸ ਆਫਿਸਰ ਐਸਟੀਚਿਊਟ ਚੰਡੀਗੜ੍ਹ ਚ ਆਪਣੇ ਬਿਆਨ ਦਰਜ ਕਰਵਾ ਸਕਦੇ ਹਨ । 

ਦੱਸਣ ਯੋਗ ਹੈ ਕਿ  ਪੰਜਾਬ ਸਰਕਾਰ ਵੱਲੋਂ  ਭੋਲਾ ਡਰੱਗ ਕੇਸ ਅਤੇ ਵੱਡੇ ਮਗਰ ਮੱਛਾਂ ਬਾਰੇ ਬਣਾਈ ਗਈ ਸਿੱਟ ਦੇ ਮੁਖੀ ਸਿਧਾਰਥ ਚੱਟੋਪਾਧਿਆ ਰਹੇ ਹਨ ਜਿਨ੍ਹਾਂ ਨੇ ਡਰੱਗ ਮਾਮਲਿਆਂ ਬਾਰੇ ਵਿਸਥਾਰਤ ਸੀਲ ਬੰਦ ਰਿਪੋਰਟ ਹਾਈਕੋਰਟ ਨੂੰ ਸੌਂਪ ਦਿੱਤੀ ਸੀ । ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ  ਡਰੱਗ ਮਾਮਲਿਆਂ ਦੀਆਂ ਵੱਖ-ਵੱਖ ਦੋ ਸੀਲ ਬੰਦ ਰਿਪੋਰਟਾਂ ਹਾਈਕੋਰਟ ਦੀ ਸਹਿਮਤੀ ਤੇ ਖੁਦ ਖੁਲਵਾ ਦਿੱਤੀਆਂ ਸਨ। ਪਰ ਸੂਤਰ ਦੱਸਦੇ ਹਨ ਕਿ ਸਿਧਾਰਥ ਚੱਟੋਪਾਧਿਆਏ ਦੀ ਸੀਲ ਬੰਦ ਰਿਪੋਰਟ ਨੂੰ ਇੱਕ ਕੇਂਦਰ 'ਚ ਤਾਇਨਾਤ ਪਾਵਰਫੁਲ ਅਧਿਕਾਰੀ ਦੇ ਪ੍ਰੈਸ਼ਰ ਹੇਠਾਂ ਸਰਕਾਰ ਨੇ ਨਹੀਂ ਖੋਲੀ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.