IMG-LOGO
ਹੋਮ ਪੰਜਾਬ: ਵੱਡੀ ਖਬਰ:- MLA ਸੰਜੀਵ ਅਰੋੜਾ ਨੂੰ ਸਹੁੰ ਚੁੱਕਣ ਦਾ ਸਪੀਕਰ...

ਵੱਡੀ ਖਬਰ:- MLA ਸੰਜੀਵ ਅਰੋੜਾ ਨੂੰ ਸਹੁੰ ਚੁੱਕਣ ਦਾ ਸਪੀਕਰ ਤੋਂ ਮਿਲਿਆ ਟਾਈਮ-ਕੈਬਨਿਟ 'ਚ ਫੇਰਬਦਲ ਤੇ ਰਾਜ ਸਭਾ ਮੈਂਬਰ ਦੀ ਖਾਲੀ ਸੀਟ ਤੇ ਪੜ੍ਹੋ ਕਿਹੜੇ...

Admin User - Jun 25, 2025 02:38 PM
IMG

ਚੰਡੀਗੜ੍ਹ:- ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਉਪ-ਚੋਣ ਜੇਤੂ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਸਹੁੰ ਚੁੱਕਣ ਦਾ ਸਮਾਂ ਮਿਲ ਗਿਆ ਹੈ । ਖਬਰ ਵਾਲੇ ਡਾਟਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਜੀਵ ਅਰੋੜਾ ਨੂੰ ਕੱਲ੍ਹ 26 ਜੂਨ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਚੈਬਰ ਚ ਵਿਧਾਇਕ ਦੇ ਅਹੁਦੇ ਦੀ ਸਹੁੰ ਚੁੱਕਣਗੇ । 

ਸੂਤਰ ਦੱਸਦੇ ਹਨ ਕਿ ਉਹਨਾਂ ਦਾ ਰਾਜ ਸਭਾ ਮੈਂਬਰ ਦਾ ਅਸਤੀਫਾ ਵੀ ਰਾਜ ਸਭਾ ਵੱਲੋਂ ਪ੍ਰਵਾਨ ਕਰ ਲਿਆ ਹੈ।  

ਸੂਤਰ ਇਹ ਵੀ ਦੱਸਦੇ ਹਨ ਕਿ ਖਾਲੀ ਹੋਈ ਰਾਜਸਭਾ ਮੈਂਬਰ ਦੀ ਸੀਟ ਭਰਨ ਲਈ ਨਵੇਂ ਉਮੀਦਵਾਰ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਚ ਸ਼ਾਮਿਲ ਕਰਨ ਅਤੇ ਮੰਤਰੀ ਮੰਡਲ ਚ ਫ਼ੇਰਬਦਲ ਕਰਨ ਲਈ ਅੱਜ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਦਿੱਲੀ ਵਿਖੇ ਮੀਟਿੰਗ ਕੀਤੀ ਜਾਵੇਗੀ । 

ਸੂਤਰ ਇਹ ਵੀ ਦੱਸਦੇ ਹਨ ਕਿ ਰਾਜਸਭਾ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਨਾਮ ਤੋਂ ਇਲਾਵਾ  ਸੰਜੀਵ ਅਰੋੜਾ ਦੇ ਨਜ਼ਦੀਕੀ ਰਿਸ਼ਤੇਦਾਰ  ਅਤੇ ਪ੍ਰਸਿੱਧ ਉਦਯੋਗਪਤੀ ਕਮਲ ਓਸਵਾਲ ਤੇ ਉਸਦੇ ਭਰਾ ਦਮਨ ਓਸਵਾਲ ਦੇ ਨਾਵਾਂ ਤੇ ਵੀ ਚਰਚਾ ਚੱਲ ਰਹੀ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.