ਤਾਜਾ ਖਬਰਾਂ
ਚੰਡੀਗੜ੍ਹ:-ਪੰਜਾਬ ਸਰਕਾਰ ਵੱਲੋਂ ਵਿੱਢੀ ਮਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਪੰਜਾਬ ਦੇ ਵਿੱਚ ਜਿੱਥੇ ਦੋ ਦਰਜਨ ਤੋਂ ਵਧੇਰੇ ਥਾਵਾਂ ਤੇ ਪੁਲਿਸ ਦਾ ਐਕਸ਼ਨ ਚੱਲ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਚੰਡੀਗੜ੍ਹ, ਅੰਮ੍ਰਿਤਸਰ ਰਿਹਾਇਸ਼ ਸਮੇਤ ਵਿਜੀਲੈਂਸ ਬਿਊਰੋ ਵੱਲੋਂ 9ਟਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ ।
ਖਬਰ ਵਾਲੇ ਡਾਟਕਾਮ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਮਜੀਠੀਆ ਦੀ ਰਿਹਾਇਸ ਗ੍ਰੀਨ ਐਵਨਿਊ ਵਿਖੇ ਵਿਜੀਲੈਂਸ ਬਿਊਰੋ ਦੀ ਪੁੱਜੀ ਟੀਮ ਦੀ ਅਗਵਾਈ ਏਆਈਜੀ ਸਵਰਨਜੀਤ ਸਿੰਘ ਕਰ ਰਹੇ ਹਨ।
ਭਾਵੇਂ ਕਿ ਇਸ ਸਮੇਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਕਾਲੀ ਵਿਧਾਇਕ ਗਿਨੀਵ ਕੌਰ ਵੱਲੋਂ ਵਿਜੀਲੈਂਸ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ । ਇਸ ਸਮੇਂ ਬਿਕਰਮ ਸਿੰਘ ਮਜੀਠੀਆ ਵੀ ਘਰ ਵਿੱਚ ਮੌਜੂਦ ਹਨ।
ਸੁਥਰੇ ਵੀ ਦੱਸਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਦੀ ਗਿਰਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ । ਦੱਸਿਆ ਜਾ ਰਿਹਾ ਹੈ ਕਿ ਜਿੱਥੇ ਵਿਜੀਲੈਂਸ ਬਿਊਰੋ ਦੀ ਸਰਕਾਰੀ ਰਿਹਾਇਸ ਐਮਐਲਏ ਹੋਸਟਲ ਚਾਰ ਸੈਕਟਰ ਵਿੱਚ ਵੀ ਵਿਜੀਲੈਂਸ ਬਿਊਰੋ ਦੀ ਟੀਮ ਪੁੱਜ ਗਈ ਹੈ ਉੱਥੇ ਹੀ ਉਸ ਨਾਲ ਸੰਬੰਧਿਤ ਹੋਰ 25 ਥਾਵਾਂ ਤੇ ਪੰਜਾਬ ਚ ਛਾਪੇਮਾਰੀ ਚੱਲ ਰਹੀ ਹੈ।।
Get all latest content delivered to your email a few times a month.