IMG-LOGO
ਹੋਮ ਪੰਜਾਬ: ਸਿਹਤ ਵਿਭਾਗ ਵੱਲੋਂ ਡਾਇਰੀਆ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ...

ਸਿਹਤ ਵਿਭਾਗ ਵੱਲੋਂ ਡਾਇਰੀਆ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ...

Admin User - Jun 24, 2025 06:36 PM
IMG

ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਨਥਾਣਾ ਦੇ ਸਮੁਦਾਇਕ ਸਿਹਤ ਕੇਂਦਰ ਵਿਖੇ ਮੌਸਮ ਬਦਲਣ ਨਾਲ ਉਤਪੰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਇੱਕ ਜਾਗਰੂਕਤਾ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਿਹਤ ਸਟਾਫ ਅਤੇ ਆਮ ਲੋਕਾਂ ਨੂੰ ਖਾਸ ਕਰਕੇ ਡਾਇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਨਵਦੀਪ ਕੌਰ ਨੇ ਦੱਸਿਆ ਕਿ ਮਾਨਸੂਨ ਦੌਰਾਨ ਪਾਣੀ ਵਾਇਰਲ ਅਤੇ ਬੈਕਟੀਰੀਆਲ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਕਾਰਨ ਪੇਟ ਦੀਆਂ ਸਮੱਸਿਆਵਾਂ ਆਮ ਹਨ ਅਤੇ ਕਈ ਵਾਰੀ ਇਹ ਡਾਇਰੀਆ ਅਤੇ ਡੀਹਾਈਡਰੇਸ਼ਨ ਰੂਪ ਧਾਰ ਲੈਂਦੀਆਂ ਹਨ।

ਡਾ. ਸਰਾਂ ਨੇ ਜ਼ੋਰ ਦਿੱਤਾ ਕਿ ਡਾਇਰੀਆ ਖਾਸ ਕਰਕੇ ਉਹਨਾਂ ਵਿਅਕਤੀਆਂ ਲਈ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਜੋ ਕਿ ਬਜ਼ੁਰਗ ਹਨ, ਕਿਸੇ ਗੰਭੀਰ ਬਿਮਾਰੀ ਜਾਂ ਕੁਪੋਸ਼ਣ ਤੋਂ ਪੀੜਤ ਹਨ ਜਾਂ ਫਿਰ ਗਰਭਵਤੀ ਔਰਤਾਂ ਹਨ। ਇਨ੍ਹਾਂ ਲੋਕਾਂ ਲਈ ਡੀਹਾਈਡਰੇਸ਼ਨ ਘਾਤਕ ਸਾਬਤ ਹੋ ਸਕਦਾ ਹੈ, ਜਿਸ ਨਾਲ ਬੇਹੋਸ਼ੀ, ਥਕਾਵਟ, ਪਿਆਸ ਅਤੇ ਘੱਟ ਪਿਸ਼ਾਬ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਜੇਕਰ ਇਹ ਸਥਿਤੀ ਗੰਭੀਰ ਹੋ ਜਾਵੇ ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ ਕਿਉਂਕਿ ਕਈ ਵਾਰੀ ਇਹ ਜੀਵਨ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਡਾਇਰੀਆ ਤੋਂ ਬਚਾਅ ਲਈ ਸਿਰਫ ਪਾਣੀ ਪੀਣਾ ਹੀ ਨਹੀਂ, ਬਲਕਿ ਓ.ਆਰ.ਐਸ. ਘੋਲ ਦਾ ਵੀ ਨਿਯਮਤ ਸੇਵਨ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਸਾਫ-ਸੁਥਰਾ ਅਤੇ ਘਰ ਦਾ ਬਣਿਆ ਭੋਜਨ ਵਰਤੋ, ਬਾਹਰੀ ਖਾਣੇ ਅਤੇ ਕੱਟੇ ਫਲਾਂ ਤੋਂ ਪਰਹੇਜ਼ ਕਰੋ। ਸਾਫ ਸੁਥਰੇ ਹੱਥਾਂ ਨਾਲ ਖਾਣਾ ਖਾਓ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀ ਹੀ ਡਾਇਰੀਆ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਦਾ ਇਕਮਾਤ੍ਰ ਹਲ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.