ਤਾਜਾ ਖਬਰਾਂ
ਅੰਮ੍ਰਿਤਸਰ, 24 ਜੂਨ- ਅੰਮ੍ਰਿਤਸਰ ਵਿੱਚ ਕਾਂਗਰਸੀ ਕੌਂਸਲਰਾਂ ਦੀ ਇੱਕ ਟੀਮ ਨੇ ਵਿਕਾਸ ਸੋਨੀ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਕਾਰਣ ਨਗਰ ਨਿਗਮ ਦੀ ਹਾਊਸ ਮੀਟਿੰਗ ਲੰਬੇ ਸਮੇਂ ਤੋਂ ਨਾ ਹੋਣਾ ਸੀ, ਜਿਸ 'ਤੇ ਕੌਂਸਲਰਾਂ ਨੇ ਆਪਣੇ ਰੋਸ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਹਾਊਸ ਮੀਟਿੰਗਾਂ ਸਿਰਫ਼ ਰਵਾਇਤੀ ਕਾਰਵਾਈ ਨਹੀਂ, ਬਲਕਿ ਲੋਕਤੰਤਰ ਦੀ ਆਵਾਜ਼ ਹਨ, ਜਿਨ੍ਹਾਂ ਰਾਹੀਂ ਨਾਗਰਿਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਉੱਪਰ ਲਿਆਂਦਾ ਜਾਂਦਾ ਹੈ। ਖ਼ਾਸ ਕਰਕੇ ਬਰਸਾਤੀ ਮੌਸਮ ਦੇ ਚਲਦਿਆਂ ਨਿਕਾਸੀ ਅਤੇ ਸੜਕਾਂ ਦੀ ਮੁਰੰਮਤ ਵਰਗੀਆਂ ਜਰੂਰੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਣਾ ਬਹੁਤ ਜ਼ਰੂਰੀ ਹੈ।
ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਕਾਂਗਰਸੀ ਕੌਂਸਲਰਾਂ ਦੀ ਚਿੰਤਾ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਨਿਗਮ ਪ੍ਰਸ਼ਾਸਨ ਹਰ ਕੌਂਸਲਰ ਦੀ ਗੱਲ ਸੰਵੇਦਨਸ਼ੀਲਤਾ ਨਾਲ ਸੁਣ ਰਿਹਾ ਹੈ। ਉਨ੍ਹਾਂ ਅਗਾਹੀ ਦਿੱਤੀ ਕਿ ਨਵੀਂ ਸਫਾਈ ਨੀਤੀ ਤਹਿਤ ਨਵੇਂ ਟੈਂਡਰ ਜਾਰੀ ਹੋ ਰਹੇ ਹਨ ਅਤੇ ਬਰਸਾਤ ਤੋਂ ਪਹਿਲਾਂ ਅਣਮੁੱਕੇ ਕੰਮਾਂ ਨੂੰ ਤੁਰੰਤ ਨਿਪਟਾਇਆ ਜਾਵੇਗਾ। ਕਮਿਸ਼ਨਰ ਨੇ ਇਹ ਵੀ ਸਾਫ ਕੀਤਾ ਕਿ ਨਗਰ ਨਿਗਮ ਦੀ ਟੀਮ ਮੇਅਰ ਤੋਂ ਲੈ ਕੇ ਹਰ ਕੌਂਸਲਰ ਤੱਕ ਸ਼ਹਿਰ ਦੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ।
Get all latest content delivered to your email a few times a month.