IMG-LOGO
ਹੋਮ ਪੰਜਾਬ: ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਮੁੱਖ ਮੰਤਰੀ ਤੋਂ ਅਧਿਕਾਰ...

ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਮੁੱਖ ਮੰਤਰੀ ਤੋਂ ਅਧਿਕਾਰ ਖੋਹਕੇ ਅਫ਼ਸਰ ਨੂੰ ਦਿੱਤੇ- ਅਮਨਜੋਤ ਕੋਰ ਰਾਮੂੰਵਾਲੀਆ

Admin User - Jun 23, 2025 03:27 PM
IMG

ਮੋਹਾਲੀ, 23 ਜੂਨ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂੰਵਾਲੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਖੋਹ ਕੇ ਇੱਕ ਅਫਸਰ ਨੂੰ ਦਿੱਤੀਆਂ ਹੋਣ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜੋ ਹਰੇ ਪੈਨ ਨਾਲ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਕਰਦੇ ਸਨ, ਅੱਜ ਉਹਨਾਂ ਨੇ ਆਪਣਾ ਹਰਾ ਪੈਨ ਦਿੱਲੀ ਦੇ ਆਗੂਆਂ ਦੇ ਪੈਰਾਂ ਚ ਰੱਖਕੇ ਪੰਜਾਬ ਦੀ ਤਿੰਨ ਕਰੋੜ ਜਨਤਾ ਨਾਲ ਧੋਖਾ ਕੀਤਾ ਹੈ । ਅਮਨਜੋਤ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਸ਼ਹਿਰੀ ਯੋਜਨਾ ਬੰਦੀ , ਗਲਾਡਾ ਤੇ ਗਮਾਡਾ ਵਰਗੇ ਅਹਿਮ ਅਦਾਰੇ ਮੁੱਖ ਮੰਤਰੀ ਨੇ ਛੱਡ ਕੇ ਕਿਸੇ ਮੁੱਖ ਸਕੱਤਰ ਨੂੰ ਦਿੱਤੇ ਹੋਣ ਕਿਉਂਕਿ ਇਹ ਅਦਾਰੇ ਸਿੱਧੇ ਲੋਕਾਂ ਨਾਲ ਜੁੜੇ ਹਨ ,ਲੋਕਾਂ ਦੀ ਜਮੀਨਾਂ ਜਾਇਦਾਦਾਂ ਨਾਲ ਇਹ ਮਸਲੇ ਜੁੜੇ ਹਨ ਜਿਸਦੇ ਵਿੱਚ ਬਹੁਤ ਸੰਜੀਦਗੀ ਦੀ ਜਰੂਰਤ ਹੁੰਦੀ ਹੈ ਤੇ ਇਸ ਵਿੱਚ ਕਰੋੜਾਂ ਦੇ ਘਪਲੇ ਹੋ ਸਕਦੇ ਹਨ ਜੋ ਕਿ ਦਿੱਲੀ ਤੋਂ ਆਏ ਲੀਡਰਾਂ ਦੀ ਮੰਸ਼ਾ ਹੈ ਕਿ ਪੰਜਾਬ ਨੂੰ ਲੁੱਟਿਆ ਤੇ ਪੁੱਟਿਆ ਜਾਵੇ । ਅਮਨਜੋਤ ਨੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਖਾਤਰ ਪੰਜਾਬ ਦੇ ਹਿੱਤ ਦਿੱਲੀ ਆਗੂਆਂ ਨੂੰ ਸੋਪ ਦਿੱਤੇ । ਅਮਨਜੋਤ ਨੇ ਕਿਹਾ ਕਿ ਦਿੱਲੀ ਦੀ ਟੀਮ ਆਪਣੀ ਮਨਮਰਜੀਆਂ ਨਾਲ ਕਾਰਪੋਰੇਟ ਘਰਾਣਿਆ ਨੂੰ ਰਜਾ ਕੇ ਮੋਟੇ ਪੈਸੇ ਕਮਾਉਣ ਤੇ ਪੰਜਾਬ ਦੀ ਜਮੀਨ ਨੂੰ ਆਪਣੀ ਮਨਚਾਹੀ ਮਨਸ਼ਾ ਅਨੁਸਾਰ ਇਹਨਾਂ ਨੂੰ ਲੁਟਾ ਸਕੇ ਇਸ ਲਈ ਇਹ ਸਭ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਬਦਲਾਅ ਕਦੇ ਨਹੀਂ ਹੋਇਆ ਸੀ, ਜੋ ਇਹ ਹੁਣ ਲੋਕਾਂ ਦੇ ਸਾਹਮਣੇ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.