IMG-LOGO
ਹੋਮ ਪੰਜਾਬ: ਰਹੱਸਮਈ ਤਰੀਕੇ ਨਾਲ ਗਾਇਬ ਹੋਏ ਸਾਬਕਾ ਸਰਵਿਸ ਆਰਮੀ ਮੈਨ ਦੀ...

ਰਹੱਸਮਈ ਤਰੀਕੇ ਨਾਲ ਗਾਇਬ ਹੋਏ ਸਾਬਕਾ ਸਰਵਿਸ ਆਰਮੀ ਮੈਨ ਦੀ 2 ਦਿਨ ਬਾਦ ਮਿਲੀ ਲਾਸ਼

Admin User - Jun 18, 2025 11:27 AM
IMG

     ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਦੇ ਅਧੀਨ ਆਉਦੇ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਗੋਪਾਲ ਸਿੰਘ ਵਲੋ ਆਪਣੇ ਭਰਾ ਸਵਰਨ ਸਿੰਘ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸਦੀ ਲਾਸ਼ ਅਜ ਦੋ ਦਿਨ ਬਾਦ ਮਿਲੀ ਹੈ ਜਿਸ ਸੰਬਧੀ ਪਰਿਵਾਰ ਵਲੋ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ ਅਤੇ ਪੁਲੀਸ ਵਲੋ ਇਸ ਮਾਮਲੇ ਸੰਬਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸੰਬਧੀ ਮ੍ਰਿਤਕ ਦੇ ਭਰਾ ਗੋਪਾਲ ਸਿੰਘ ਵਾਸੀ ਪਿੰਡ ਨੇ ਦੱਸਿਆ ਕੀ ਐਤਵਾਰ ਉਸਦਾ ਭਰਾ ਸਵਰਨ ਸਿੰਘ ਮੈਨੂੰ ਮਿਲ ਕੇ ਆਪਣੇ ਘਰ ਭਾਈ ਮੰਝ ਰੋਡ ਲਈ ਰਵਾਨਾ ਹੋਇਆ ਸੀ ਪਰ ਦੋ ਦਿਨ ਹੋ ਗਏ ਘਰ ਨਹੀ ਸੀ ਪਹੁੰਚਿਆ ਜਿਸਦੇ ਚਲਦੇ ਅਜ ਸਾਨੂੰ ਇਤਲਾਹ ਮਿਲੀ ਕਿ ਸਾਡੇ ਭਰਾ ਦੀ ਲਾਸ਼ ਲਵਾਰਿਸ ਪਈ ਹੈ ਜਿਸਦੀ ਪਹਿਚਾਣ ਕਰਨ ਤੋ ਬਾਦ ਸਾਨੂੰ ਖਦਸ਼ਾ ਹੈ ਕਿ ਸਾਡੇ ਭਰਾ ਦਾ ਕਤਲ ਹੋਇਆ ਹੈ ਕਿਉਕਿ ਉਸਦਾ ਹਥ ਵਢਿਆ ਹੋਇਆ ਸੀ ਅਤੇ ਸਟਾ ਲਾ ਕੇ ਜਖਮੀ ਕੀਤਾ ਹੋਇਆ ਸੀ ਜਿਸ ਸੰਬਧੀ ਮੌਕੇ ਤੇ ਪਹੁੰਚੀ ਪੁਲਿਸ ਕੌਲੌ ਅਸੀ ਇਨਸ਼ਾਫ ਦੀ ਮੰਗ ਕਰਦੇ ਹਾਂ।

ਇਸ ਮੌਕੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਜਿਸਦੇ ਚਲਦੇ ਮੌਕੇ ਤੇ ਪਹੁੰਚ ਤਤਕਾਲ ਕਾਰਵਾਈ ਸ਼ੁਰੂ ਕੀਤੀ ਹੈ ਬਾਕੀ ਪਰਿਵਾਰ ਦੇ ਬਿਆਨਾ ਅਤੇ ਜਾਂਚ ਤੋ ਬਾਅਦ ਬਣਦੀ ਕਾਰਵਾਈ ਕਰਾਂਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.