IMG-LOGO
ਹੋਮ ਰਾਸ਼ਟਰੀ: ਭਾਰਤੀ ਅੰਬੈਸੀ ਨੇ ਤਹਿਰਾਨ 'ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ...

ਭਾਰਤੀ ਅੰਬੈਸੀ ਨੇ ਤਹਿਰਾਨ 'ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਨੰਬਰ ਕੀਤੇ ਜਾਰੀ

Admin User - Jun 17, 2025 08:19 PM
IMG

ਨਵੀਂ ਦਿੱਲੀ- ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਯੁੱਧ ਕਾਰਨ ਲੋਕਾਂ ਵਿੱਚ ਡਰ ਦਾ ਪੈਦਾ ਹੋ ਗਿਆ ਹੈ। ਈਰਾਨ ਤੇ ਇਜ਼ਰਾਈਲ ਵਿਚਕਾਰ ਜਾਰੀ ਯੁੱਧ ਦਾ ਅੱਜ ਪੰਜਵਾਂ ਦਿਨ ਹੋ ਗਿਆ ਹੈ। ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ। ਭਾਰਤੀ ਅੰਬੈਸੀ ਨੇ ਤਹਿਰਾਨ 'ਚ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ। ਪਰ ਸਥਿਤੀ ਇੰਨੀ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ ਕਿ ਭਾਰਤੀ ਅੰਬੈਸੀ ਨੂੰ ਭਾਰਤੀ ਵਿਦਿਆਰਥੀਆਂ ਨੂੰ ਇਰਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। 

ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, "ਭਾਰਤੀ ਅੰਬੈਸੀ ਦੀ ਮਦਦ ਨਾਲ ਕੁਝ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਝ ਲਿਆ ਗਿਆ ਹੈ। ਭਾਰਤੀ ਅੰਬੈਸੀ ਈਰਾਨ 'ਚ ਮੌਜੂਦ ਭਾਰਤੀਆਂ ਨਾਲ ਸੰਪਰਕ 'ਚ ਹੈ। ਅੰਬੈਸੀ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ। ਉਹਨਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ‘ਤੇ ਦੀ ਭਾਰਤੀ ਅੰਬੈਸੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੁਝ ਭਾਰਤੀਆਂ ਨੂੰ ਇਰਾਨ ਤੋਂ ਬਾਹਰ ਸੁਰੱਖਿਅਤ ਰਸਤੇ ਰਾਹੀਂ ਆਰਮੇਨੀਆ ਪਹੁੰਚਾਇਆ ਗਿਆ ਹੈ। ਤਹਿਰਾਨ ਦੇ ਉਰਮੀਆ ਮੈਡੀਕਲ ਕਾਲਜ 'ਚ ਲਗਪਗ 100 ਤੋਂ ਅਧਿਕ ਭਾਰਤੀ ਵਿਦਿਆਰਥੀ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਸੀਮਾ ਪਾਰ ਕਰ ਕੇ ਆਰਮੇਨੀਆ ਪਹੁੰਚਾਇਆ ਗਿਆ ਹੈ।

ਭਾਰਤੀਆਂ ਲਈ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

ਈਰਾਨ 'ਚ ਭਾਰਤੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ, ਜਿਨ੍ਹਾਂ ਰਾਹੀਂ ਲੋਕ ਭਾਰਤੀ ਅੰਬੈਸੀ ਨਾਲ ਸੰਪਰਕ ਕਰ ਸਕਦੇ ਹਨ। ਕੰਟਰੋਲ ਰੂਮ – 1800118797, +91-11-23012113, +91-11-23014104, +91-11-23017905, +91-9968291988। ਈਮੇਲ - [email protected] 

ਭਾਰਤੀ ਅੰਬੈਸੀ ਨਾਲ ਸੰਪਰਕ ਲਈ ਕਾਲ ਕਰਨ ਲਈ +98 9128109115, +98 9128109109 ਇਸ ਨੰਬਰ ‘ਤੇ ਸੰਪਰਕ ਕਰੋ। ਵ੍ਹਟਸਐਪ ‘ਤੇ ਸੰਪਰਕ ਕਰਨ ਲਈ +98 901044557, +98 9015993320, +91 8086871709 ਇਹ ਨੰਬਰ ਹਨ। ਇਸ ਦੌਰਾਨ ਜੇਕਰ ਤੁਸੀਂ ਈਮੇਲ ਕਰਨੀ ਹੋਵੇ ਤਾਂ [email protected] ਇਸ ‘ਤੇ ਕਰ ਸਕਦੇ ਹੋ।


 ਇਸ ਦੌਰਾਨ ਭਾਰਤੀ ਦੂਤਾਵਾਸ ਨੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕ ਜੋ ਤਹਿਰਾਨ ਵਿੱਚ ਹਨ ਅਤੇ ਦੂਤਾਵਾਸ ਦੇ ਸੰਪਰਕ ਵਿੱਚ ਨਹੀਂ ਹਨ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਤਹਿਰਾਨ ਵਿੱਚ ਭਾਰਤ ਦੇ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਆਪਣਾ ਸਥਾਨ ਅਤੇ ਸੰਪਰਕ ਨੰਬਰ ਪ੍ਰਦਾਨ ਕਰਨl ਇਸ ਦੇ ਲਈ ਉਨ੍ਹਾਂ ਨੇ ਮੋਬਾਈਲ ਨੰਬਰ ਜਾਰੀ ਕੀਤੇ ਹਨl

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.