ਤਾਜਾ ਖਬਰਾਂ
ਚੰਡੀਗੜ੍ਹ, 17 ਜੂਨ:- ਲੁਧਿਆਣਾ ਪੱਛਮੀ ਹਲਕੇ ਦੀਆਂ ਜ਼ਿਮਨੀ ਚੋਣਾਂ 19 ਜੂਨ ਨੂੰ ਹੋਣ ਜਾ ਰਹੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਹਫਤੇ ਤੋਂ ਲੁਧਿਆਣਾ ਜਿਮਨੀ ਚੋਣ ਚ ਸ਼ਾਮਿਲ ਨਹੀਂ ਹੋ ਸਕੇ । ਪਰ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਕਿ ਮੁੱਖ ਮੰਤਰੀ ਲੁਧਿਆਣਾ ਵਿਖੇ ਚੋਣ ਜਲਸਿਆਂ ਚੋਂ ਕਿਉਂ ਗਾਇਬ ਹਨ। ਹਰ ਕੋਈ ਆਪਣੇ ਗਿਆਨ ਅਨੁਸਾਰ ਅੰਦਾਜ਼ੇ ਲਗਾ ਰਿਹਾ ਹੈ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਮੁੱਖ ਮੰਤਰੀ ਦੇ ਦਰਬਾਰ ਤੋਂ ਸੂਚਨਾ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਕਰੋਨਾ ਵਾਇਰਸ ਦਾ ਸ਼ਿਕਾਰ ਹਨ। ਇਸੇ ਕਾਰਨ ਮੁੱਖ ਮੰਤਰੀ ਵੱਲੋਂ ਲੋਕਾਂ ਦੇ ਵਿੱਚ ਸਿੱਧੇ ਸੰਪਰਕ ਵਿੱਚ ਆਉਣ ਦੀ ਥਾਂ ਤੇ ਵੀਡੀਓ ਕਾਨਫਰਸ ਦੇ ਰਾਹੀਂ ਲੁਧਿਆਣਾ ਵਿਖੇ ਵਾਰਡਾਂ ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਸੀ।
Get all latest content delivered to your email a few times a month.