IMG-LOGO
ਹੋਮ ਪੰਜਾਬ: 2027 ਦੀ ਜਨਗਣਨਾ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ...

2027 ਦੀ ਜਨਗਣਨਾ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਧਿਸੂਚਨਾ ਜਾਰੀ, ਪੜ੍ਹੋ ਪੂਰੀ ਖ਼ਬਰ...

Admin User - Jun 16, 2025 12:57 PM
IMG

2027 ਵਿੱਚ ਕਰਵਾਈ ਜਾਣ ਵਾਲੀ ਜਨਗਣਨਾ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਅੱਜ ਇੱਕ ਮਹੱਤਵਪੂਰਨ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਇਹ ਜਨਗਣਨਾ 2027 'ਚ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ- ਪਹਿਲੇ ਪੜਾਅ ਵਿੱਚ ਮਕਾਨ ਸੂਚੀਕਰਨ ਅਤੇ ਰਿਹਾਇਸ਼ੀ ਡੇਟਾ ਇਕੱਠਾ ਕੀਤਾ ਜਾਵੇਗਾ, ਜਦਕਿ ਦੂਜੇ ਪੜਾਅ ਵਿੱਚ ਹਰੇਕ ਵਿਅਕਤੀ ਦੀ ਸਮਾਜਿਕ, ਆਰਥਿਕ ਅਤੇ ਜਾਤੀ ਸਬੰਧੀ ਜਾਣਕਾਰੀ ਲਈ ਜਾਵੇਗੀ, ਅਤੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਡਿਜੀਟਲ ਤਰੀਕਿਆਂ, ਖਾਸ ਕਰਕੇ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਯਤਨ ਹਰ ਪੱਧਰ 'ਤੇ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ ਤਾਂ ਜੋ ਸਹੀ ਅੰਕੜੇ ਇਕੱਠੇ ਹੋ ਸਕਣ।

ਇਸ ਜਨਗਣਨਾ ਵਿੱਚ 34 ਲੱਖ ਸਰਵੇਖਣ ਕਰਮਚਾਰੀ ਅਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਜਾਣਗੇ, ਜੋ ਘਰ-ਘਰ ਜਾ ਕੇ ਡੇਟਾ ਇਕੱਠਾ ਕਰਨਗੇ। ਇਨ੍ਹਾਂ ਤੋਂ ਇਲਾਵਾ,  1.3 ਲੱਖ ਵਿਸ਼ੇਸ਼ ਅਧਿਕਾਰੀ ਇਸ ਸਾਰੇ ਡੇਟੇ ਨੂੰ ਤਿਆਰ ਕਰਨਗੇ।ਇਸ ਵਾਰੀ ਜਾਤੀ ਆਧਾਰਿਤ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ। ਲੋਕ ਆਪਣੀ ਜਾਣਕਾਰੀ ਖੁਦ ਭਰਨ ਲਈ ਸਵੈ-ਗਣਨਾ ਦੀ ਵੀ ਵਰਤੋਂ ਕਰ ਸਕਣਗੇ। ਸਾਰੇ ਡੇਟਾ ਦੀ ਗੋਪਨੀਯਤਾ ਅਤੇ ਸੁਰੱਖਿਆ ਲਈ ਸਖ਼ਤ ਉਪਾਅ ਕੀਤੇ ਜਾਣਗੇ ਤਾਂ ਜੋ ਕੋਈ ਜਾਣਕਾਰੀ ਲੀਕ ਨਾ ਹੋਵੇ।

ਇਤਿਹਾਸਕ ਪੱਖੋਂ ਦੇਖਿਆ ਜਾਵੇ ਤਾਂ 1881 ਤੋਂ 1971 ਤੱਕ ਉੱਤਰੀ ਭਾਰਤ ਵਿੱਚ ਆਬਾਦੀ ਵਿੱਚ ਸਭ ਤੋਂ ਘੱਟ ਵਾਧਾ (115%) ਹੋਇਆ, ਜਦਕਿ ਦੱਖਣੀ ਭਾਰਤ ਵਿੱਚ ਇਹ 193%, ਪੱਛਮੀ ਵਿੱਚ 168% ਅਤੇ ਪੂਰਬੀ ਵਿੱਚ 213% ਸੀ। 1881 ਤੋਂ 2011 ਤੱਕ ਉੱਤਰੀ ਭਾਰਤ ਵਿੱਚ ਆਬਾਦੀ ਵਾਧਾ 427% ਰਿਹਾ, ਜੋ ਕਿ ਹੋਰ ਖੇਤਰਾਂ ਦੀ ਤੁਲਨਾ ਵਿੱਚ ਘੱਟ ਸੀ। ਦੱਖਣੀ ਭਾਰਤ (445%), ਪੱਛਮੀ (500%) ਅਤੇ ਪੂਰਬੀ (535%) ਭਾਗਾਂ ਵਿੱਚ ਇਹ ਵਾਧਾ ਕਾਫ਼ੀ ਅੱਗੇ ਰਿਹਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.