ਤਾਜਾ ਖਬਰਾਂ
ਮਿਨੀਸੋਟਾ ਦੇ ਦੋ ਡੈਮੋਕ੍ਰੇਟਿਕ ਕਾਨੂੰਨਸਾਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀ ਮਾਰ ਦਿੱਤੀ ਗਈ। ਪਹਿਲੀ ਘਟਨਾ ਵਿੱਚ, ਡੈਮੋਕ੍ਰੇਟਿਕ ਸਟੇਟ ਪ੍ਰਤੀਨਿਧੀ ਮੇਲਿਸਾ ਹੌਰਟਮੈਨ ਅਤੇ ਉਨ੍ਹਾਂ ਦੇ ਪਤੀ ਮਾਰਕ ਦੀ ਮੌਤ ਹੋ ਗਈ ਹੈ।
ਦੂਜੀ ਘਟਨਾ ਵਿੱਚ, ਡੈਮੋਕ੍ਰੇਟਿਕ ਸਟੇਟ ਸੈਨੇਟਰ ਜੌਨ ਹਾਫਮੈਨ ਅਤੇ ਉਨ੍ਹਾਂ ਦੀ ਪਤਨੀ ਯਵੇਟ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ। ਦੋਵੇਂ ਗੰਭੀਰ ਜ਼ਖਮੀ ਹਨ। ਦੋਵਾਂ ਦੀ ਸਰਜਰੀ ਹੋਈ ਹੈ ਅਤੇ ਡਾਕਟਰਾਂ ਨੂੰ ਉਮੀਦ ਹੈ ਕਿ ਉਹ ਬਚ ਜਾਣਗੇ।
ਇਹ ਜਾਣਕਾਰੀ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਮਲਾ ਰਾਜਨੀਤਿਕ ਕਾਰਨਾਂ ਕਰਕੇ ਕੀਤਾ ਗਿਆ ਜਾਪਦਾ ਹੈ।ਵਾਲਜ਼ ਨੇ ਕਿਹਾ ਕਿ ਪੁਲਿਸ ਨੂੰ ਮਿਨੀਆਪੋਲਿਸ ਦੇ ਦੋ ਮੁਹੱਲਿਆਂ - ਚੈਂਪਲਿਨ ਅਤੇ ਬਰੁਕਲਿਨ ਪਾਰਕ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ ਹਨ। ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।
Get all latest content delivered to your email a few times a month.