IMG-LOGO
ਹੋਮ ਪੰਜਾਬ: AAP ਕਰੇਗੀ 'One Nation One Election' ਬਿਲ ਦਾ ਸਖ਼ਤ ਵਿਰੋਧ-...

AAP ਕਰੇਗੀ 'One Nation One Election' ਬਿਲ ਦਾ ਸਖ਼ਤ ਵਿਰੋਧ- ਹਰਪਾਲ ਸਿੰਘ ਚੀਮਾ

Admin User - Jun 14, 2025 07:48 PM
IMG

ਚੰਡੀਗੜ੍ਹ, 14 ਜੂਨ- ਆਮ ਆਦਮੀ ਪਾਰਟੀ (AAP) ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ "One Nation One Election" ਬਿਲ ਦਾ ਕੜਾ ਵਿਰੋਧ ਕੀਤਾ ਹੈ। ਪੰਜਾਬ ਦੇ ਵਿੱਤ ਮੰਤਰੀ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਬਿਲ ਨੂੰ ਸੰਵਿਧਾਨ ਅਤੇ ਲੋਕਤੰਤਰ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਭਾਜਪਾ ਇਸ ਰਾਹੀਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬਣਾਏ ਬਰਾਬਰਤਾ ਅਤੇ ਸਦਭਾਵਨਾ 'ਤੇ ਕੇਂਦਰਿਤ ਸੰਵਿਧਾਨ ਨੂੰ ਖ਼ਤਮ ਕਰਨ ਦਾ ਏਜੰਡਾ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਿਲ ਦੇਸ਼, ਲੋਕ ਅਤੇ ਸੰਵਿਧਾਨ ਵਿਰੋਧੀ ਹੈ ਅਤੇ ਆਮ ਆਦਮੀ ਪਾਰਟੀ ਇਸਦਾ ਹਰ ਪੱਧਰ 'ਤੇ ਵਿਰੋਧ ਕਰੇਗੀ। ਚੀਮਾ ਨੇ ਐਲਾਨ ਕੀਤਾ ਕਿ AAP ਨਾ ਸਿਰਫ਼ ਇਸ ਬਿਲ ਦਾ ਸਖ਼ਤ ਵਿਰੋਧ ਕਰੇਗੀ, ਸਗੋਂ ਇਸ ਵਿਰੋਧ ਨੂੰ ਲਿਖਤੀ ਰੂਪ ਵਿੱਚ ਵੀ ਰਜਿਸਟਰ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸੰਵਿਧਾਨ ਬਚਾਉਣ ਦੇ ਇਸ ਗੰਭੀਰ ਮੁੱਦੇ 'ਤੇ ਕਾਂਗਰਸ ਅਤੇ ਹੋਰ ਪਾਰਟੀਆਂ, ਇਸ ਮਾਮਲੇ 'ਤੇ ਸੰਵਿਧਾਨ ਦੇ ਹੱਕ 'ਚ ਖੜ੍ਹਦੀਆਂ ਹਨ ਜਾਂ ਲੁਕਵੇਂ ਰੂਪ 'ਚ ਭਾਜਪਾ ਦੀ ਹਿਮਾਇਤ ਕਰਦੀਆਂ ਹਨ।  ਉਨ੍ਹਾਂ ਦੇ ਅਨੁਸਾਰ, ਇਹ ਮੁੱਦਾ ਸਿਰਫ਼ ਚੋਣਾਂ ਦੀ ਸਮਾਂ-ਸਰਖੀ ਨਹੀਂ, ਸਗੋਂ ਭਾਰਤੀ ਗਣਤੰਤਰ ਦੀ ਰੂਹ ਨੂੰ ਬਚਾਉਣ ਨਾਲ ਜੁੜਿਆ ਹੋਇਆ ਹੈ।

ਖ਼ਬਰ ਨੂੰ ਵਿਸਤਾਰ ਨਾਲ ਜਾਣਨ ਲਈ ਹੁਣੇ ਲਿੰਕ ਤੇ ਕਲਿਕ ਕਰੋ:

👉https://www.facebook.com/share/v/19aWv8EPfe/

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.