ਤਾਜਾ ਖਬਰਾਂ
ਅੰਮ੍ਰਿਤਸਰ, 14 ਜੂਨ- ਨਵਜੋਤ ਸਿੰਘ ਸਿੱਧੂ ਨੇ ਆਪਣੇ ਵੱਖਰੇ ਸ਼ਾਏਰਾਨਾ ਅੰਦਾਜ਼ ਵਿੱਚ ਪੰਜਾਬ ਸਰਕਾਰ ਨੂੰ ਨਸੀਹਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੂਬੇ ਨੂੰ ਚਲਾਉਣ ਲਈ ਮਜਬੂਤ ਨੀਤੀਆਂ ਦੀ ਲੋੜ ਹੁੰਦੀ ਹੈ, ਨੀਤੀਆਂ ਨੂੰ ਲਾਗੂ ਕਰਨ ਲਈ ਬਜਟ ਦੀ, ਪਰ ਅਫ਼ਸੋਸ ਕਿ ਸਰਕਾਰਾਂ ਕਰਜ਼ਿਆਂ ਦੇ ਆਸਰੇ ਸੂਬਾ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਹਾ ਇੱਥੇ ਹਰ ਕੋਈ ਮਾਫੀਆ ਸਰਪ੍ਰਸਤ ਹੈ। ਉਨ੍ਹਾਂ ਦਿਲੋਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਨਾਲ ਇਸ਼ਕ਼ ਹੈ, ਤੇ "ਜਿਸ ਨੂੰ ਇਸ਼ਕ ਹੁੰਦਾ ਹੈ, ਉਹ ਕਦੇ ਬਦਲੇ ਦੀ ਆਸ ਨਹੀਂ ਰੱਖਦਾ।" ਨਾਲ ਹੀ ਉਨ੍ਹਾਂ ਆਪਣੀ ਪਾਰਟੀ ਹਾਈ ਕਮਾਂਡ ਬਾਰੇ ਵੀ ਸਿੱਧੀ ਗੱਲ ਕਹਿ ਦਿੱਤੀ ਕਿ ਪਾਰਟੀ ਜਿਸਨੂੰ ਚਾਹੁੰਦੀ ਹੈ, ਉਸਨੂੰ ਅੱਗੇ ਵਧਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਮੇਰਾ ਮਿਸ਼ਨ ਅਤੇ ਪੰਜਾਬ ਮੇਰਾ ਇਸ਼ਕ ਹੈ।
Get all latest content delivered to your email a few times a month.