IMG-LOGO
ਹੋਮ ਪੰਜਾਬ: ਅੰਮ੍ਰਿਤਪਾਲ ਮਹਿਰੋਂ ਵਲੋਂ ਅਸ਼ਲੀਲ ਕੰਟੈਂਟ ਫੈਲਾਉਣ ਵਾਲੇ ਇਨਫਲੂਐਂਸਰਾਂ ਨੂੰ ਚੇਤਾਵਨੀ...

ਅੰਮ੍ਰਿਤਪਾਲ ਮਹਿਰੋਂ ਵਲੋਂ ਅਸ਼ਲੀਲ ਕੰਟੈਂਟ ਫੈਲਾਉਣ ਵਾਲੇ ਇਨਫਲੂਐਂਸਰਾਂ ਨੂੰ ਚੇਤਾਵਨੀ...

Admin User - Jun 13, 2025 06:17 PM
IMG

ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਮੁੱਖ ਸਾਜ਼ਿਸ਼ਘਾੜਾ ਮੰਨੇ ਜਾਂਦੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵਾਇਰਲ ਵੀਡੀਓ ਜਾਰੀ ਕਰਕੇ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸਮੱਗਰੀ ਪੋਸਟ ਕਰਨ ਵਾਲਿਆਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਉਸਨੇ ਕਿਹਾ ਕਿ ਜੇ ਦੋ-ਤਿੰਨ ਦਿਨਾਂ ਵਿੱਚ ਅਜਿਹੀ ਸਮੱਗਰੀ ਹਟਾਈ ਨਾ ਗਈ ਅਤੇ ਮੁਆਫੀ ਨਾ ਮੰਗੀ ਗਈ, ਤਾਂ ਨਤੀਜੇ ਭੋਗਣੇ ਪੈਣਗੇ।

ਸਿੱਖ ਕੌਮ ਅਤੇ ਸੰਸਕਾਰਾਂ ਦੀ ਰੱਖਿਆ ਦਾ ਦਾਅਵਾ ਕਰਦਿਆਂ, ਅੰਮ੍ਰਿਤਪਾਲ ਨੇ ਕਿਹਾ ਕਿ ਕੰਚਨ 'ਕੌਰ' ਵਰਗਾ ਪਵਿੱਤਰ ਨਾਂ ਲੈਣ ਦੀ ਹਕਦਾਰ ਨਹੀਂ ਸੀ। ਉਸਨੇ ਕਤਲ ਮਾਮਲੇ ਵਿੱਚ ਆਪਣੇ ਸਾਥੀਆਂ ਦੇ ਨਾਮ ਆਉਣ ਦੀ ਗੱਲ ਨੂੰ ਸਵੀਕਾਰਦੇ ਹੋਏ ਕਾਨੂੰਨੀ ਲੜਾਈ ਜਾਰੀ ਰੱਖਣ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਦੀ ਕਾਰ ਵੀ ਜ਼ਬਤ ਕੀਤੀ ਗਈ ਹੈ।

ਮਹਿਰੋਂ ਨੇ ਕਿਹਾ, ਮੈਂ ਜੋ ਵੀ ਕਹਿੰਦਾ ਹਾਂ, ਉਸ ‘ਤੇ ਕਾਇਮ ਰਹਿੰਦਾ ਹਾਂ। ਕੰਚਨ ਨੇ ਖੁਦ ਇੱਕ ਵਾਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੇਰੇ ਤੋਂ ਮੁਆਫੀ ਮੰਗੀ ਸੀ। ਉਸ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲੀਆਂ ਸਨ। ਮੈਂ ਉਸ ਨਾਲ ਭੈਣਾਂ ਵਰਗਾ ਸਲੂਕ ਕੀਤਾ ਸੀ ਅਤੇ ਉਸ ਦੇ ਪਿਤਾ ਦੇ ਕੈਂਸਰ ਦੇ ਇਲਾਜ ਵਿੱਚ ਮਦਦ ਲਈ ਉਸਨੂੰ 1.5 ਲੱਖ ਰੁਪਏ ਵੀ ਦਿੱਤੇ ਸਨ।

ਵੀਡੀਓ 'ਚ ਮਹਿਰੋਂ ਨੇ ਹੋਰ ਇਨਫਲੂਐਂਸਰਾਂ ਨੂੰ ਵੀ ਨਿਸ਼ਾਨਾ ਬਣਾਇਆ, ਖਾਸ ਕਰਕੇ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ। ਉਸਨੇ ਇਨਫਲੂਐਂਸਰਾਂ ਨੂੰ ‘ਦੋਹਰੇ ਅਰਥਾਂ’ ਵਾਲੀ ਸਮੱਗਰੀ ਪੋਸਟ ਕਰਨ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ । ਉਸ ਨੇ ਇੱਕ ਹੋਰ ਸਟੋਰੀ ਰਾਹੀਂ ਇੰਝ ਵੀ ਆਖਿਆ ਕਿ, “ਜੇ ਨਾ ਸੁਧਰੇ ਤਾਂ ਜਾਂਦੇ ਜਾਂਦੇ ਪੰਜ-ਸਤ ਹੋਰ ਲੈ ਕੇ ਜਾਵਾਂਗੇ।” ਉਹਨਾਂ ਨੇ ਦੂਜੀ ਸਟੋਰੀ ਦੇ ਵਿੱਚ ਇਹ ਵੀ ਕਿਹਾ ਕਿ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਭੈਣ ਭਰਾ ਮੈਨੂੰ ਕੁਝ ਨਾ ਭੇਜਣ ਜਿਸ ਨੇ ਜੋ ਵੀ ਗੱਲ ਕਰਨੀ ਹੈ ਮੇਰੇ ਨਾਲ ਸਿੱਧੀ ਆ ਕੇ ਗੱਲ ਕਰੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.