ਤਾਜਾ ਖਬਰਾਂ
ਥਾਈਲੈਂਡ, 13 ਜੂਨ-ਏਅਰ ਇੰਡੀਆ ਦੀ ਇਕ ਉਡਾਣ, ਜੋ ਫੁਕੇਟ (ਥਾਈਲੈਂਡ) ਤੋਂ ਨਵੀਂ ਦਿੱਲੀ ਆ ਰਹੀ ਸੀ, ਨੂੰ ਬੰਬ ਧਮਕੀ ਮਿਲਣ ਦੇ ਬਾਅਦ ਫੁਕੇਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਫਲਾਈਟ ਨੰਬਰ 19-379 ਸਵੇਰੇ 9:30 ਵਜੇ ਫੁਕੇਟ ਤੋਂ ਚੱਲੀ ਸੀ ਅਤੇ ਦੁਪਹਿਰ 12:40 ਵਜੇ ਦਿੱਲੀ ਉਤਰਣੀ ਸੀ, ਪਰ ਅੰਡਮਾਨ ਸਾਗਰ ਉੱਤੇ ਕੁਝ ਸਮਾਂ ਚੱਕਰ ਲਗਾਉਣ ਤੋਂ ਬਾਅਦ, ਇਹ ਸਵੇਰੇ 11:40 ਵਜੇ ਫੁਕੇਟ ਵਾਪਸ ਲੈਂਡ ਕਰ ਗਈ। ਜਹਾਜ਼ ਵਿਚ 156 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਵਿਚੋਂ ਬਾਹਰ ਕੱਢ ਲਿਆ ਗਿਆ। ਹਵਾਈ ਅੱਡੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਜਹਾਜ਼ ਨੂੰ ਖਾਲੀ ਕਰਵਾਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਸੰਬੰਧੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ।
Get all latest content delivered to your email a few times a month.