IMG-LOGO
ਹੋਮ ਪੰਜਾਬ: ਅੱਤ ਦੀ ਗਰਮੀ ਕਾਰਨ ਨੌਜਵਾਨ ਦੀ ਮੌਤ...

ਅੱਤ ਦੀ ਗਰਮੀ ਕਾਰਨ ਨੌਜਵਾਨ ਦੀ ਮੌਤ...

Admin User - Jun 13, 2025 12:32 PM
IMG

ਮੋਗਾ, 13 ਜੂਨ- ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੀਬਰ ਗਰਮੀ ਨੇ ਇਲਾਕੇ ਵਿੱਚ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕੋਟਕਪੂਰਾ ਰੋਡ ਤੋਂ ਕੋਠੇ ਪੱਤੀ ਮੁਹੱਬਤ ਪਿੰਡ ਵੱਲ ਜਾਣ ਵਾਲੇ ਰਸਤੇ 'ਤੇ ਇੱਕ ਨੌਜਵਾਨ ਦੀ ਅਚਾਨਕ ਬੇਹੋਸ਼ ਹੋਣ ਕਾਰਨ ਮੌਤ ਹੋ ਗਈ। ਰਾਹਗੀਰਾਂ ਨੇ ਜਦੋਂ ਉਸ ਨੂੰ ਰਸਤੇ ਵਿੱਚ ਡਿੱਗਿਆ ਦੇਖਿਆ ਤਾਂ ਤੁਰੰਤ ਮੋਗਾ ਪੁਲਿਸ ਨੂੰ ਜਾਣਕਾਰੀ ਦਿੱਤੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਮੌਤ ਦਾ ਕਾਰਨ ਹਾਈਟ੍ਰੀਸ਼ਨ ਜਾਂ ਹੀਟਸਟ੍ਰੋਕ ਹੋ ਸਕਦਾ ਹੈ, ਹਾਲਾਂਕਿ ਅਸਲ ਕਾਰਣ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਮਾਜ ਸੇਵਾ ਸੋਸਾਇਟੀ ਵੱਲੋਂ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਪਛਾਣ ਵਾਸਤੇ ਰਖਵਾਇਆ ਗਿਆ ਹੈ। ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਗਰਮੀ ਤੋਂ ਬਚਣ ਲਈ ਧੁੱਪ ਵਿੱਚ ਘੱਟ ਤੋਂ ਘੱਟ ਨਿਕਲਣ ਅਤੇ ਪਾਣੀ ਦੀ ਵੱਧ ਤੋਂ ਵੱਧ ਖ਼ਪਤ ਕਰਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.