ਤਾਜਾ ਖਬਰਾਂ
ਹਿਸਾਰ - ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਪਟੀਸ਼ਨ ਹਿਸਾਰ ਦੀ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਦੱਸ ਦੇਈਏ ਕਿ 9 ਜੂਨ ਨੂੰ ਅਦਾਲਤ ਨੇ ਜੋਤੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉਸਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।ਹਿਸਾਰ ਪੁਲਿਸ ਨੇ 16 ਮਈ ਨੂੰ ਜੋਤੀ ਮਲਹੋਤਰਾ ਨੂੰ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਸੀ ।
ਦੂਜੇ ਪਾਸੇ, ਜੋਤੀ ਦਾ ਚੀਨ ਦੌਰਾ ਹੁਣ ਵਿਵਾਦਪੂਰਨ ਹੋ ਗਿਆ ਹੈ। ਚੀਨ ਦੇ ਲੋਕਾਂ, ਖਾਸ ਕਰਕੇ ਸੋਸ਼ਲ ਮੀਡੀਆ ਬਲੌਗਰਾਂ ਨੇ ਜੋਤੀ ਨੂੰ ਨਿਸ਼ਾਨਾ ਬਣਾਇਆ ਹੈ। ਜੋਤੀ ਲਗਭਗ ਇੱਕ ਸਾਲ ਪਹਿਲਾਂ ਚੀਨ ਗਈ ਸੀ। ਇਸ ਦੌਰਾਨ, ਜੋਤੀ ਨੇ ਸ਼ੰਘਾਈ ਸ਼ਹਿਰ ਵਿੱਚ ਘੁੰਮਦੇ ਹੋਏ ਵੀਡੀਓ ਬਣਾਏ ਅਤੇ ਉਨ੍ਹਾਂ ਨੂੰ ਆਪਣੇ ਚੈਨਲ 'ਟਰੈਵਲ ਵਿਦ ਜੋ' 'ਤੇ ਅਪਲੋਡ ਕੀਤਾ।
Get all latest content delivered to your email a few times a month.