ਤਾਜਾ ਖਬਰਾਂ
ਜਲੰਧਰ, 11 ਜੂਨ- ਜਲੰਧਰ ਦੇ ਬਰਲਟਨ ਪਾਰਕ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਸਮਾਰੋਹ ਤੋਂ ਪਹਿਲਾਂ ਦੋਵੇਂ ਨੇ ਲੈਦਰ ਕੰਪਲੈਕਸ ਵਿਖੇ ਸਥਿਤ ਇੰਟਰਨੈਸ਼ਨਲ ਸਪੋਰਟਸ ਇੰਡਸਟਰੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਰਗਬੀ ਵਰਲਡ ਕੱਪ ਲਈ ਬਣੀਆਂ ਖਾਸ ਗੇਂਦਾਂ ਦੀ ਸ਼ਿਪਮੈਂਟ ਲੰਡਨ ਵੱਲ ਰਵਾਨਾ ਕੀਤੀ। ਇਨ੍ਹਾਂ ਗੇਂਦਾਂ ਦੀ ਵਿਦੇਸ਼ ਭੇਜਣ ਦੀ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਜਲੰਧਰ ਸਿਰਫ਼ ਪੰਜਾਬ ਦੀ ਨਹੀਂ, ਸਗੋਂ ਦੁਨੀਆ ਦੀ ਵੀ ਸਪੋਰਟਸ ਕੈਪੀਟਲ ਬਣ ਚੁੱਕੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਜਲੰਧਰ ਵਿਚ ਤਿਆਰ ਹੋਣ ਵਾਲੇ ਸਪੋਰਟਸ ਉਪਕਰਣ- ਚਾਹੇ ਉਹ ਰਗਬੀ ਦੀਆਂ ਗੇਂਦਾਂ ਹੋਣ, ਕ੍ਰਿਕਟ ਦੇ ਬੈਟ ਜਾਂ ਫੁੱਟਬਾਲ- ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਵਿਚ ਤਿਆਰ ਕੀਤੇ ਬੈਟਾਂ ਨਾਲ ਕ੍ਰਿਕਟ ਵਿਸ਼ਵ ਕੱਪ ਖੇਡਿਆ ਜਾਂਦਾ ਹੈ, ਜਦਕਿ ਇਥੋਂ ਦੇ ਫੁੱਟਬਾਲ ਫੀਫਾ ਵਰਲਡ ਕੱਪ ਲਈ ਵੀ ਚੁਣੇ ਜਾਂਦੇ ਹਨ। ਇਸ ਤਰ੍ਹਾਂ ਪੰਜਾਬ ਦਾ ਇਹ ਉਦਯੋਗਿਕ ਸਹਿਰ ਖੇਡਾਂ ਦੇ ਮਾਧਿਅਮ ਰਾਹੀਂ ਦੁਨੀਆ ਭਰ ਵਿੱਚ ਰੌਸ਼ਨ ਹੋ ਰਿਹਾ ਹੈ।
Get all latest content delivered to your email a few times a month.