ਤਾਜਾ ਖਬਰਾਂ
ਮਸ਼ਹੂਰ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਆਪਣੇ ਤੀਜੇ ਸੀਜ਼ਨ ਨਾਲ 21 ਜੂਨ ਤੋਂ ਨੈੱਟਫਲਿਕਸ ‘ਤੇ ਵਾਪਸੀ ਕਰ ਰਿਹਾ ਹੈ, ਜਿਸ ਦੀ ਘੋਸ਼ਣਾ ਕਪਿਲ ਸ਼ਰਮਾ ਨੇ ਇੱਕ ਮਨੋਰੰਜਕ ਵੀਡੀਓ ਰਾਹੀਂ ਕੀਤੀ। ਨਵੇਂ ਸੀਜ਼ਨ ਦੀ ਸ਼ੁਰੂਆਤ ਇੱਕ ਵਿਸ਼ੇਸ਼ ਐਪੀਸੋਡ ਨਾਲ ਹੋਵੇਗੀ, ਜੋ ਕ੍ਰਿਕਟ ਅਤੇ ਕਾਮੇਡੀ ਦਾ ਰੰਗੀਨ ਮੇਲ ਪੇਸ਼ ਕਰੇਗਾ। ਇਸ ਐਪੀਸੋਡ ਵਿੱਚ ਭਾਰਤ ਦੇ ਚਰਚਿਤ ਕ੍ਰਿਕਟਰ ਗੌਤਮ ਗੰਭੀਰ, ਰਿਸ਼ਭ ਪੰਤ, ਯੁਜਵੇਂਦਰ ਚਾਹਲ ਅਤੇ ਅਭਿਸ਼ੇਕ ਸ਼ਰਮਾ ਸ਼ਾਮਲ ਹੋਣਗੇ, ਜੋ ਕਪਿਲ ਦੀ ਹਾਜ਼ਿਰਜਵਾਬੀ ਅਤੇ ਮਜ਼ਾਕੀਆ ਅੰਦਾਜ਼ ਨਾਲ ਰੰਗ ਜਮਾਉਣਗੇ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਲੰਬੇ ਅੰਤਰਾਲ ਬਾਅਦ ਇਸ ਖਾਸ ਐਪੀਸੋਡ ਵਿੱਚ ਮੁੜ ਸ਼ੋਅ ਦਾ ਹਿੱਸਾ ਬਣ ਰਹੇ ਹਨ। ਹਾਲਾਂਕਿ ਇਹ ਸਿਰਫ਼ ਇਕ ਐਪੀਸੋਡ ਲਈ ਹੈ, ਕਿਉਂਕਿ ਮੌਜੂਦਾ ਜੱਜ ਅਰਚਨਾ ਪੂਰਨ ਸਿੰਘ ਛੁੱਟੀਆਂ ‘ਤੇ ਹਨ ਅਤੇ ਉਹ ਜਲਦੀ ਵਾਪਸ ਲੌਟਣਗੇ। ਇਹ ਵਿਲੱਖਣ ਐਪੀਸੋਡ ਕ੍ਰਿਕਟ ਦੇ ਚਾਹਵਾਨਾਂ ਅਤੇ ਕਾਮੇਡੀ ਪ੍ਰੇਮੀਆਂ ਲਈ ਦੋਹਾਂ ਰਸਾਂ ਨੂੰ ਇਕਠੇ ਲੈ ਕੇ ਆਏਗਾ, ਜਿਸ ਵਿੱਚ ਹਾਸੇ, ਮਨੋਰੰਜਨ ਅਤੇ ਤਾਜਗੀ ਭਰਪੂਰ ਹੋਵੇਗੀ।
Get all latest content delivered to your email a few times a month.