ਤਾਜਾ ਖਬਰਾਂ
ਨਵੀਂ ਦਿੱਲੀ, 9 ਜੂਨ- ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੇਸ ਤੇ ਮੌਤਾਂ ਵਿੱਚ ਜ਼ੋਰਦਾਰ ਤੇਜ਼ੀ ਆ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਇਸ ਸਾਲ ਜਨਵਰੀ ਤੋਂ ਹੁਣ ਤੱਕ 11 ਰਾਜਾਂ ਵਿੱਚ ਕੋਰੋਨਾ ਕਾਰਨ 65 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿੱਚੋਂ 58 ਮੌਤਾਂ ਪਿਛਲੇ 10 ਦਿਨਾਂ ਵਿੱਚ ਹੋਈਆਂ ਹਨ। ਹਰ ਰੋਜ਼ ਔਸਤਨ 5-6 ਲੋਕ ਇਸ ਵਾਇਰਸ ਨਾਲ ਜੁੜੇ ਕਾਰਨਾਂ ਕਰਕੇ ਆਪਣੀ ਜਾਨ ਗਵਾ ਰਹੇ ਹਨ। ਸਰਗਰਮ ਮਾਮਲਿਆਂ ਦੀ ਗਿਣਤੀ 6133 ਤੱਕ ਪਹੁੰਚ ਗਈ ਹੈ, ਜਿਸ ਵਿੱਚ ਕੇਰਲ ਸਭ ਤੋਂ ਅੱਗੇ ਹੈ ਜਿੱਥੇ 1950 ਕੇਸ ਦਰਜ ਹੋਏ ਹਨ, ਉਸ ਤੋਂ ਬਾਅਦ ਗੁਜਰਾਤ (822), ਪੱਛਮੀ ਬੰਗਾਲ (693) ਅਤੇ ਦਿੱਲੀ (686) ਹਨ। ਹਰ ਰੋਜ਼ ਲਗਭਗ 400 ਨਵੇਂ ਕੇਸ ਰਿਪੋਰਟ ਹੋ ਰਹੇ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਆਕਸੀਜਨ, ਆਈਸੋਲੇਸ਼ਨ ਬੈੱਡ, ਵੈਂਟੀਲੇਟਰ ਅਤੇ ਜਰੂਰੀ ਦਵਾਈਆਂ ਦੀ ਕਾਫੀ ਮਾਤਰਾ ਵਿੱਚ ਸਪਲਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਅਤੇ ਇਸਦੇ ਲਈ ਮੌਕ ਡ੍ਰਿਲ ਕਰ ਕੇ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਅਗਲੇ ਕਦਮਾਂ ਲਈ ਪੂਰੀ ਤਿਆਰੀ ਹੋ ਸਕੇ।
Get all latest content delivered to your email a few times a month.